‘ਨਾਨਕ ਦੁਨੀਆ ਕੈਸੀ ਹੋਈ’ ਧਾਰਮਿਕ ਸ਼ਬਦ ਭਾਈ ਗੁਰਦੀਪ ਸਿੰਘ ਜੀ ਰਸੀਲਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | May 10, 2020

ਪੀਟੀਸੀ ਨੈੱਟਵਰਕ ਵੱਲੋਂ ਹਰ ਹਫਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਨੇ । ਇਸ ਫਲਸਫੇ ਦੇ ਚੱਲਦੇ ਇਸ ਹਫਤੇ ਵੀ ਨਵਾਂ ਧਾਰਮਿਕ ਸ਼ਬਦ ਰਿਲੀਜ਼ ਕੀਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਗੁਰਦੀਪ ਸਿੰਘ ਜੀ ਰਸੀਲਾ ਮਾਛੀਵਾੜਾ ਸਾਹਿਬ ਵਾਲਿਆਂ ਦੀ ਰੂਹਾਨੀ ਆਵਾਜ਼ ‘ਚ ‘ਨਾਨਕ ਦੁਨੀਆ ਕੈਸੀ ਹੋਈ’ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੈ । ਭਾਈ ਗੁਰਦੀਪ ਸਿੰਘ ਅਤੇ ਸਾਥੀਆਂ ਦੀ ਰਸਭਿੰਨੀ ਆਵਾਜ਼ ‘ਚ ਰਿਲੀਜ਼ ਹੋਇਆ ਹੈ । ਜਿਵੇਂ ਕਿ ਸਭ ਜਾਣਦੇ ਨੇ ਕੋਰੋਨਾ ਵਾਇਰਸ ਦੇ ਚੱਲਦੇ ਇਹ ਸਮਾਂ ਪੂਰੇ ਸੰਸਾਰ ਲਈ ਬਹੁਤ ਹੀ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ । ਇਸ ਬਿਮਾਰੀ ਨੇ ਸਾਰੇ ਪਾਸੇ ਆਪਣਾ ਕਹਿਰ ਮਚਾ ਰੱਖਿਆ ਹੈ । ਇਸ ਲਈ ਘਰ ‘ਚ ਬੈਠ ਕਿ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ । ਤਾਂ ਜੋ ਇਸ ਮੁਸ਼ਕਿਲ ਸਮੇਂ ‘ਚੋਂ ਨਿਕਲਿਆ ਜਾ ਸਕੇ । ਇਹ ਧਾਰਮਿਕ ਸ਼ਬਦ ਪਰਮਾਤਮਾ ਦੇ ਨਾਲ ਜੋੜ ਰਿਹਾ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਸ਼ਬਦ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਸ਼ਬਦ ਨੂੰ ਸੰਗੀਤ ਦਿੱਤਾ ਹੈ ਖ਼ੁਦ ਭਾਈ ਗੁਰਦੀਪ ਸਿੰਘ ਜੀ ਰਸੀਲਾ ਨੇ । ਇਸ ਦੇ ਨਾਲ ਹੀ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਵੱਲੋਂ ਨਾਨਕ ਨਾਮ ਲੇਵਾ ਸੰਗਤਾਂ ਲਈ ਕਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਗਏ ਹਨ । ਜਿਨ੍ਹਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।  ਇਸ ਧਾਰਮਿਕ ਸ਼ਬਦ ਦਾ ਅਨੰਦ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ‘ਤੇ ਲੈ ਸਕਦੇ ਹੋ । ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਵੀ ਸੁਣਿਆ ਜਾ ਸਕਦਾ ਹੈ । ਸੰਗਤਾਂ ਪੀਟੀਸੀ ਪਲੇਅ ਐਪ ‘ਤੇ ਪੀਟੀਸੀ ਰਿਕਾਰਡਜ਼ ਦੇ ਸਾਰੇ ਸ਼ਬਦਾਂ ਦਾ ਅਨੰਦ ਲੈ ਸਕਦੀਆਂ ਨੇ ।  

0 Comments
0

You may also like