Advertisment

ਬੇਅੰਤ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਤੇਰੀ ਸਰਦਾਰਨੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

author-image
By Lajwinder kaur
New Update
ਬੇਅੰਤ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਤੇਰੀ ਸਰਦਾਰਨੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਪੰਜਾਬੀ ਗਾਇਕ ਬੇਅੰਤ ਢਿੱਲੋਂ ਆਪਣੇ ਨਵੇਂ ਗੀਤ ‘ਤੇਰੀ ਸਰਦਾਰਨੀ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਬੇਅੰਤ ਢਿੱਲੋਂ ਨੇ ਇਸ ਗਾਣੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗਾਣੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਹੋਰ ਵੇਖੋ:ਕਰਨ ਔਜਲਾ ਨੇ ਆਪਣੇ ਨਵੇਂ ਗੀਤ ‘ਹਿੰਟ’ ਨਾਲ ਦੱਸੇ ਦਿਲ ਦੇ ਦਰਦ, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਗਾਣੇ ਦੇ ਬੋਲ ਵੀ ਖ਼ੁਦ ਬੇਅੰਤ ਢਿੱਲੋਂ(Beant Dhillon) ਦੀ ਕਲਮ ‘ਚੋਂ ਹੀ ਨਿਕਲੇ ਨੇ। ਗਾਣੇ ਨੂੰ ਸ਼ਾਨਦਾਰ ਮਿਊਜ਼ਿਕ ਐਮਪਾਇਰ ਵੱਲੋਂ ਦਿੱਤਾ ਗਿਆ ਹੈ। ਤੇਰੀ ਸਰਦਾਰਨੀ ਗਾਣੇ ਦਾ ਵੀਡੀਓ ਬੱਬੂ ਬਰਾੜ (22 ਜੀ ਫ਼ਿਲਮਸ) ਵੱਲੋਂ ਤਿਆਰ ਕੀਤਾ ਗਿਆ ਹੈ। publive-image ਗਾਣੇ ‘ਚ ‘ਪਤੀ-ਪਤਨੀ’ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ‘ਤੇਰੀ ਸਰਦਾਰਨੀ’ ਗੀਤ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment