ਦੇਖੋ ਵੀਡੀਓ : ਅੱਜ ਦੇ ਪੰਜਾਬ ਦੀਆਂ ਕੌੜੀਆਂ ਸੱਚਾਈਆਂ ਨੂੰ ਬਿਆਨ ਕਰ ਰਿਹਾ ਹੈ ਮਾਹੀ ਬ੍ਰਦਰਜ਼ ਦਾ ਨਵਾਂ ਗੀਤ ‘ਪਿੰਡ ਬਦਲ ਗਿਆ’

written by Lajwinder kaur | September 07, 2020

ਪੰਜਾਬੀ ਗਾਇਕ ਮਾਹੀ ਬ੍ਰਦਰਜ਼ ਦਾ (Maahi Brothers) ਨਵਾਂ ਪੰਜਾਬੀ ਗੀਤ ‘ਪਿੰਡ ਬਦਲ ਗਿਆ’ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ । ਇਸ ਗੀਤ ‘ਚ ਅੱਜ ਦੇ ਸਮਾਜ ਦੇ ਹਲਾਤਾਂ ਨੂੰ ਬਿਆਨ ਕੀਤਾ ਹੈ ।

ਗੀਤ ‘ਚ ਪੇਸ਼ ਕੀਤਾ ਹੈ ਕਿਵੇਂ ਪੰਜਾਬ ਦੇ ਲੋਕ ਬਦਲ ਗਏ ਨੇ । ਪੰਜਾਬੀ ਵਿਰਸੇ ਉੱਤੇ ਅੱਜ ਦੇ ਮਸ਼ੀਨੀ ਯੁੱਗ ਦਾ ਕੀ ਪ੍ਰਭਾਵ ਪਿਆ ਹੈ । ਇਸ ਸ਼ਾਨਦਾਰ ਗੀਤ ਦੇ ਲਈ ਮਾਹੀ ਬ੍ਰਦਰਜ਼ ਸ਼ਲਾਘਾ ਹੋ ਰਹੀ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਧਰਮਾ ਹਰਿਆਊ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਰੋਜਰ ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ ਪਰਮਜੀਤ ਘੁਮਾਣ ਨੇ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਤੁਸੀਂ ਵੀ ਇਸ ਗੀਤ ਨੂੰ ਦੇਖ ਕੇ ਆਪਣੇ ਵਿਚਾਰ ਕਮੈਂਟਸ ਬਾਕਸ ‘ਚ ਦੇ ਸਕਦੇ ਹੋ।

0 Comments
0

You may also like