ਖੂਬ ਪਸੰਦ ਕੀਤਾ ਜਾ ਰਿਹਾ ਹੈ ਰਾਏ ਜੁਝਾਰ ਦਾ ਨਵਾਂ ਗੀਤ ‘ਸਮਾਇਲ’

written by Rupinder Kaler | August 20, 2020

ਰਾਏ ਜੁਝਾਰ ਦਾ ਨਵਾਂ ਗੀਤ ‘ਸਮਾਇਲ’ ਪੀਟੀਸੀ ਰਿਕਾਰਡਜ਼ ’ਤੇ ਰਿਲੀਜ਼ ਹੋ ਗਿਆ ਹੈ, ਇਸ ਗੀਤ ਦਾ ਪੀਟੀਸੀ ਪੰਜਾਬੀ ‘ਤੇ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਜਿਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਇਸ ਗੀਤ ਵਿੱਚ ਰਾਏ ਜੁਝਾਰ ਦੇ ਨਾਲ ਨਾਲ ਮਾਡਲ ਅਵਿਨਾਸ਼ ਕੁਮਾਰ ਤੇ ਇੱਕ ਫੀਮੇਲ ਮਾਡਲ ਨੂੰ ਫੀਚਰ ਕੀਤਾ ਗਿਆ ਹੈ । https://www.instagram.com/p/CED8D4knTVN/ ਗੀਤ ਦੇ ਬੋਲੀ ਰਵੀ ਆਲਮ ਸ਼ਾਹ ਨੇ ਲਿਖੇ ਨੇ ਅਤੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਸ਼ਿੰਗਾਰਿਆ ਹੈ ਰੋਮੀ ਸਿੰਘ ਹੋਰਾ ਨੇ ਤੇ ਡਾਇਰੈਕਸ਼ਨ ਕੀਤੀ ਹੈ ਜਿੰਮੀ ਸਹਿਗਲ ਨੇ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ, ਪੀਟੀਸੀ ਪਲੇਅ ਤੇ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਦੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਏ ਜੁਝਾਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ‘ਚ ‘ਦੁੱਖੜਾ’, ‘ਕਿਤਾਬਾਂ’, ‘ਪੱਖੀਆਂ’, ‘ਬੋਤਲੇ ਸ਼ਰਾਬ ਦੀਏ’ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ ਤੇ ਇਸ ਗੀਤ ਦਾ ਅਨੰਦ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਅਤੇ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ ।

0 Comments
0

You may also like