Advertisment

‘ਰੰਗਲੀ ਦੁਨੀਆ’ ਸ਼ੋਅ ਨੂੰ ਹੋਰ ਰੰਗਲੀ ਬਣਾਉਣ ਆ ਰਹੇ ਨੇ ਬਾਦਸ਼ਾਹ, ਅੰਮ੍ਰਿਤ ਮਾਨ ਤੇ ਈਸ਼ਾ ਰਿਖੀ, ਦੇਖੋ ਵੀਡੀਓ

author-image
By Lajwinder kaur
New Update
‘ਰੰਗਲੀ ਦੁਨੀਆ’ ਸ਼ੋਅ ਨੂੰ ਹੋਰ ਰੰਗਲੀ ਬਣਾਉਣ ਆ ਰਹੇ ਨੇ ਬਾਦਸ਼ਾਹ, ਅੰਮ੍ਰਿਤ ਮਾਨ ਤੇ ਈਸ਼ਾ ਰਿਖੀ, ਦੇਖੋ ਵੀਡੀਓ
Advertisment
‘ਪੀਟੀਸੀ ਪੰਜਾਬੀ’ ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ ‘ਰੰਗਲੀ ਦੁਨੀਆ’ ਜੋ ਕਿ ਸਰੋਤਿਆਂ ਦਾ ਹਰਮਨ ਪਿਆਰਾ ਸ਼ੋਅ ਹੈ। ਇਸ ਸ਼ੋਅ ‘ਚ ਹਰ ਵਾਰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਰੂਬਰੂ ਕਰਵਾਇਆ ਜਾਂਦਾ ਹੈ। ਹੋਰ ਵੇਖੋ: ਗੁਰਲੇਜ ਅਖਤਰ ਨੇ ਪਾਈਆਂ ਯੂਟਿਊਬ ‘ਤੇ ਧੂੰਮਾਂ, ਦੇਖੋ ਵੀਡੀਓ ਇਸ ਵਾਰ ਰੰਗਲੀ ਦੁਨੀਆ ਦੇ ਵਿਹੜੇ ਹੋਰ ਕੋਈ ਨਹੀਂ ਸਗੋਂ ਦੋ ਦੂਣੀ ਪੰਜ ਦੀ ਪੂਰੀ ਸਟਾਰ ਕਾਸਟ ਅੰਮ੍ਰਿਤ ਮਾਨ, ਈਸ਼ਾ ਰਿਖੀ ਤੇ ਬਾਦਸ਼ਾਹ ਪਹੁੰਚੇ ਹਨ। ਬਾਦਸ਼ਾਹ ਆਪਣੀ ਆਉਣ ਵਾਲੀ ਮੂਵੀ ‘ਦੋ ਦੂਣੀ ਪੰਜ’ ਦੇ ਪ੍ਰਮੋਸ਼ਨ ਲਈ ਪੂਰੀ ਟੀਮ ਦੇ ਨਾਲ ਆਏ ਸਨ। ਉਹਨਾਂ ਨਾਲ ਖਾਸ ਗੱਲ ਬਾਤ ਕੀਤੀ ਪੀਟੀਸੀ ਪੰਜਾਬੀ ਦੇ ਸੀਨੀਅਰ ਐਂਕਰ ਮੁਨੀਸ਼ ਪੁਰੀ ਨੇ। ਐਂਕਰ ਮੁਨੀਸ਼ ਪੁਰੀ ਨੇ ਅੰਮ੍ਰਿਤ ਮਾਨ, ਈਸ਼ਾ ਰਿਖੀ ਤੇ ਬਾਦਸ਼ਾਹ ਨਾਲ ਪੂਰੀ ਮਸਤੀ ਕੀਤੀ। ਤੁਸੀਂ ਆਪਣੇ ਹਰਮਨ ਪਿਆਰੇ ਸਿਤਾਰਿਆਂ ਨੂੰ ਮਸਤੀ ਕਰਦਿਆਂ ਦੇਖ ਸਕਦੇ ਹੋ ਅੱਜ ਰਾਤ 9 ਵਜੇ ਪੀਟੀਸੀ ਪੰਜਾਬੀ ‘ਤੇ ‘ਰੰਗਲੀ ਦੁਨੀਆ’ ਸ਼ੋਅ ਦਾ ਅਨੰਦ ਮਾਣ ਸਕਦੇ ਹੋ। Watch PTC Show Rangli Duniya with Badshah Amrit Mann and Isha Ricky ‘ਰੰਗਲੀ ਦੁਨੀਆ’ ਸ਼ੋਅ ਨੂੰ ਹੋਰ ਰੰਗਲੀ ਬਣਾਉਣ ਆ ਰਹੇ ਨੇ ਬਾਦਸ਼ਾਹ, ਅੰਮ੍ਰਿਤ ਮਾਨ ਤੇ ਈਸ਼ਾ ਰਿਖੀ, ਦੇਖੋ ਵੀਡੀਓ ਦੋ ਦੂਣੀ ਪੰਜ ‘ਚ ਨਾਇਕ ਅੰਮ੍ਰਿਤ ਮਾਨ ਤੇ ਨਾਇਕਾ ਈਸ਼ਾ ਰਿਖੀ ਤੋਂ ਇਲਾਵਾ ਰਾਣਾ ਰਣਬੀਰ, ਸਰਦਾਰ ਸੋਹੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਤੇ ਨਿਰਮਲ ਰਿਸ਼ੀ ਵਰਗੇ ਕਈ ਦਿੱਗਜ ਅਦਾਕਾਰ ਨਜ਼ਰ ਆਉਣਗੇ। ਫਿਲਮ 'ਦੋ ਦੂਣੀ ਪੰਜ' ਨੂੰ ਹੈਰੀ ਭੱਟੀ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਇਸ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ  ਨੇ ਪ੍ਰੋਡਿਊਸ ਕੀਤਾ ਹੈ। ‘ਦੋ ਦੂਣੀ ਪੰਜ’ 11 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment