ਪੀਟੀਸੀ ਸ਼ੋਅ ਕੇਸ ‘ਚ ਹਰਜੀਤ ਹਰਮਨ ਫਰੋਲਣਗੇ ‘ਦਿਲ ਦੀਆਂ ਫਰਦਾਂ’

written by Shaminder | March 24, 2020

ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅ ਕੇਸ ‘ਚ ਇਸ ਵਾਰ ਮਿਲੋ ਹਰਜੀਤ ਹਰਮਨ ਨੁੰ । ਇਸ ਸ਼ੋਅ ‘ਚ ਉਹ ਆਪਣੇ ਨਵੇਂ ਗੀਤ ‘ਦਿਲ ਦੀਆਂ ਫਰਦਾਂ’ ਬਾਰੇ ਖ਼ਾਸ ਗੱਲਬਾਤ ਕਰਨਗੇ । ਹਰਜੀਤ ਹਰਮਨ ਦਾ ਇਹ ਗੀਤ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ । ਇਸ ਰੋਮਾਂਟਿਕ ਗੀਤ ਬਾਰੇ ਖ਼ਾਸ ਗੱਲਾਂ ਹਰਜੀਤ ਹਰਮਨ ਸਾਂਝੀਆਂ ਕਰਨਗੇ । ਇਸ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਖ਼ਾਸ ਗੱਲਬਾਤ ਵੀ ਕਰਨਗੇ । ਹੋਰ ਵੇਖੋ:ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ਫ਼ਿਲਮ ‘ਇੱਕੋ ਮਿੱਕੇ’ ਦੇ ਅਦਾਕਾਰ ਸਤਿੰਦਰ ਸਰਤਾਜ ਨੂੰ https://www.instagram.com/p/B-E9tB9hHhe/ ਹਰਜੀਤ ਹਰਮਨ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਆਪਣੀ ਗਾਇਕੀ ਦੇ ਨਾਲ ਉਹ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਚੁੱਕੇ ਹਨ । ਪੰਜਾਬੀ ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ । ਜਪਜੀ ਖਹਿਰਾ ਨਾਲ ਪਿਛਲੇ ਸਾਲ ਆਈ ਉਨ੍ਹਾਂ ਦੀ ਫ਼ਿਲਮ ‘ਕੁੜਮਾਈਆਂ’ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/B9BWm81pxeb/ ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ । ਪੀਟੀਸੀ ਸ਼ੋਅਕੇਸ ‘ਚ ਹਰ ਵਾਰ ਤੁਹਾਨੂੰ ਸ਼ਖਸੀਅਤ ਦੇ ਨਾਲ ਮਿਲਾਇਆ ਜਾਂਦਾ ਹੈ ਜਿਸ ਦੌਰਾਨ ਇਹ ਹਸਤੀਆਂ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਦਿੰਦੀਆਂ ਹਨ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ ਟਾਈਮ ਅਤੇ ਦਿਨ ਨੋਟ ਕਰ ਲਓ । 26 ਮਾਰਚ, ਦਿਨ ਵੀਰਵਾਰ , ਰਾਤ 8:00 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।  

0 Comments
0

You may also like