ਅਦਾਕਾਰਾ ਪੂਜਾ ਬਨਰਜੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਹੋਈਆਂ ਵਾਇਰਲ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਲਏਗੀ ਫੇਰੇ !

written by Shaminder | September 14, 2020

ਪ੍ਰਸਿੱਧ ਟੀਵੀ ਸੀਰੀਅਲ ‘ਦੇਵੋਂ ਕੇ ਦੇਵ ਮਹਾਦੇਵ’ ‘ਚ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪੂਜਾ ਬਨਰਜੀ ਪ੍ਰੈਗਨੇਂਟ ਹਨ ਅਤੇ ਜਲਦ ਹੀ ਮਾਂ ਬਣਨ ਵਾਲੀ ਹੈ । ਪੂਜਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਉਹ ਆਪਣੇ ਦੋਸਤਾਂ ਦੇ ਨਾਲ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਕੇਕ ਕੱਟ ਕੇ ਮਨਾ ਰਹੇ ਨੇ । ਹੋਰ ਪੜ੍ਹੋ :ਅੱਜ ਹੈ ਅਦਾਕਾਰਾ ਟਿਊਲਿਪ ਜੋਸ਼ੀ ਦਾ ਜਨਮ ਦਿਨ, ਫ਼ਿਲਮੀ ਦੁਨੀਆ ਤੋਂ ਦੂਰ ਹੋ ਕੇ ਕਰ ਰਹੀ ਹੈ ਇਹ ਕੰਮ

ਇਸ ਮੌਕੇ ‘ਤੇ ਪੂਜਾ ਦੇ ਦੋਸਤਾਂ ਨੇ ਗੁਬਾਰਿਆਂ ਦੀ ਮਦਦ ਨਾਲ ਨਕਲੀ ਬੇਬੀ ਬੰਪ ਬਣਾ ਕੇ ਪੋਜ਼ ਦਿੱਤੇ ਅਤੇ ਆਪਣਾ ਖੂਬ ਪਿਆਰ ਪੂਜਾ ‘ਤੇ ਲੁਟਾਇਆ । ਬੇਬੀ ਸ਼ਾਵਰ ਦੀ ਇਸ ਪਾਰਟੀ ਦੌਰਾਨ ਪੂਜਾ ਨੇ ਖੂਬ ਤਸਵੀਰਾਂ ਵੀ ਖਿਚਵਾਈਆਂ ਅਤੇ ਦੋਸਤਾਂ ਦੇ ਪਿਆਰ ਨੂੰ ਵੇਖ ਕੇ ਉਸ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਸੀ । puja-banerjee-baby-shower-jpg ਬੇਬੀ ਸ਼ਾਵਰ ਦੇ ਲਈ ਉਨ੍ਹਾਂ ਦੇ ਪਤੀ ਕੁਨਾਲ ਵਰਮਾ ਉਨ੍ਹਾਂ ਲਈ ਥੀਮ ਕੇਕ ਲੈ ਕੇ ਆਏ ਸਨ । pooja with Husband ਫ਼ਿਲਮ ‘ਗ੍ਰੇਟ ਗ੍ਰੈਂਡ ਮਸਤੀ’ ਦੀ ਅਦਾਕਾਰਾ ਪੂਜਾ ਨੇ ਇਸੇ ਸਾਲ ਦੀ ਸ਼ੁਰੂਅਤ ‘ਚ ਕੁਨਾਲ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ 15 ਅਪ੍ਰੈਲ ਨੂੰ ਉਹ ਧੂਮਧਾਮ ਨਾਲ ਵਿਆਹ ਕਰਨ ਵਾਲੇ ਸਨ, ਪਰ ਕੋਰੋਨਾ ਦੇ ਕਹਿਰ ਕਾਰਨ ਦੋਵਾਂ ਦਾ ਵਿਆਹ ਨਹੀਂ ਸੀ ਹੋ ਸਕਿਆ ।ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਜਣੇ ਪਹਿਲਾ ਬੱਚਾ ਹੋਣ ਤੋਂ ਬਾਅਦ ਹੀ ਸੱਤ ਫੇਰੇ ਲੈਣਗੇ ।  

0 Comments
0

You may also like