ਪੁਖਰਾਜ ਭੱਲਾ ਦੀ ਨਵੀਂ ਫ਼ਿਲਮ ਦਾ ਹੋਇਆ ਐਲਾਨ, ਇਸ ਫ਼ਿਲਮ ’ਚ ਆਉਣਗੇ ਨਜ਼ਰ

written by Rupinder Kaler | July 05, 2021

ਲੌਕਡਾਊਨ ਖਤਮ ਹੁੰਦੇ ਹੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ।ਇਸ ਸਭ ਦੇ ਚਲਦੇ ਰੰਜੀਵ ਸਿੰਗਲਾ ਦੇ ਪ੍ਰੋਡਕਸ਼ਨ ਨੇ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਇਹ ਫ਼ਿਲਮ 'ਹੇਟਰਜ਼' ਟਾਈਟਲ ਹੇਠ ਰਿਲੀਜ਼ ਹੋਵੇਗੀ । ਫ਼ਿਲਮ ਦੀ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਫਿਲਮ 'ਚ ਪੁਖਰਾਜ ਭੱਲਾ, ਅਮ੍ਰਿਤ , ਲੱਕੀ ਧਾਲੀਵਾਲ, ਸੀਮਾ ਕੌਸ਼ਲ ਤੇ ਮਲਕੀਤ ਰੌਣੀ ਸਮੇਤ ਹੋਰ ਕਈ ਸਿਤਾਰੇ ਨਜ਼ਰ ਆਉਣਗੇ ।

Pic Courtesy: Instagram
ਹੋਰ ਪੜ੍ਹੋ : ਅਦਾਕਾਰ ਵਿੱਕੀ ਕੌਸ਼ਲ ਨੇ ਖਰੀਦੀ ਰੇਂਜ ਰੋਵਰ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ
Pic Courtesy: Instagram
ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਹੋ ਰਹੀ ਹੈ। ਇਹ ਫ਼ਿਲਮ ਕਿਸ ਦਿਨ ਰਿਲੀਜ਼ ਹੋਵੇਗੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਪੁਖਰਾਜ ਭੱਲਾ ਤੇ ਅੰਮ੍ਰਿਤ ਅੰਬੀ ਦੀ ਜੋੜੀ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ। ਇਹ ਦੋਵੇਂ ਅਦਾਕਾਰ ਪਹਿਲੀ ਵਾਰ ਕਿਸੇ ਫ਼ੀਚਰ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ।
Pic Courtesy: Instagram
ਇਹ ਜੋੜੀ ਇਸ ਤੋਂ ਪਹਿਲਾ ਸੁਪਰਹਿੱਟ ਵੈੱਬਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਵਿੱਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ । ਇਸ ਤੋਂ ਪਹਿਲਾਂ ਰੰਜੀਵ ਸਿੰਗਲਾ ਪ੍ਰੋਡਕਸ਼ਨ ਹਾਊਸ ਮਿੰਦੋ ਤਸੀਲਦਾਰਨੀ, ਲਾਵਾ ਫੇਰੇ ਤੇ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਵਰਗੀਆਂ ਹਿੱਟ ਫ਼ਿਲਮਾਂ ਦੇ ਚੁੱਕਾ ਹੈ ।  

0 Comments
0

You may also like