ਪੁਖਰਾਜ ਭੱਲਾ ਦੀ ਨਵੀਂ ਫ਼ਿਲਮ ਦਾ ਹੋਇਆ ਐਲਾਨ, ਜਸਵਿੰਦਰ ਭੱਲਾ ਤੋਂ ਇਲਾਵਾ ਇਹ ਕਲਾਕਾਰ ਆਉਣਗੇ ਨਜ਼ਰ

written by Rupinder Kaler | January 30, 2020

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ, ਇਸ ਸਭ ਦੇ ਚਲਦੇ ਪੁਖਰਾਜ ਭੱਲਾ ਦੀ ਨਵੀਂ ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਦਾ ਐਲਾਨ ਹੋਇਆ ਹੈ । ਪੁਖਰਾਜ ਭੱਲਾ ਦੀ ਇਹ ਫ਼ਿਲਮ 1 ਮਈ 2020 ਵਿੱਚ ਰਿਲੀਜ਼ ਹੋਵੇਗੀ । ਇਸ ਫ਼ਿਲਮ ਦਾ ਪੋਸਟਰ ਪੁਖਰਾਜ ਭੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । https://www.instagram.com/p/B70VpjGguAO/ ਉਹਨਾਂ ਨੇ ਇਸ ਪੋਸਟਰ ਨੂੰ ਸ਼ੇਅਰ ਕਰਕੇ ਲਿਖਿਆ ਹੈ, ‘ਲਓ ਜੀ ਜਿਸ ਖੁਸ਼ਖ਼ਬਰੀ ਦਾ ਤੁਸੀਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਤੇ ਰੋਜ਼ ਇਹ ਪੁੱਛਦੇ ਸੀ ਕਿ ਤੁਹਾਡੀ ਫ਼ਿਲਮ ਕਦੋਂ ਆਵੇਗੀ ! ਇਸ ਲਈ ਮੈਂ ਆਪਣੀ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਰਿਹਾ ਹਾਂ ‘ਤੇਰੀਆਂ ਮੇਰੀਆਂ ਹੇਰਾ ਫੇਰੀਆਂ’ ਫ਼ਿਲਮ ਲਈ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਪਿਆਰ ਦਿੱਤਾ ਓਨਾਂ ਪਿਆਰ ਤੁਸੀਂ ਇਸ ਫ਼ਿਲਮ ਨੂੰ ਵੀ ਦਿਓਗੇ । ਫ਼ਿਲਮ ਬਹੁਤ ਛੇਤੀ ਤੁਹਾਡੇ ਬੂਹਿਆਂ ’ਤੇ ਦਸਤਕ ਦੇਣ ਜਾ ਰਹੀ ਹੈ । ਡੇਟ ਨੋਟ ਕਰ ਲਓ 1 ਮਈ 2020’ । https://www.instagram.com/p/B3hTrCsgPk5/ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਪੁਖਰਾਜ ਭੱਲਾ ਦੇ ਨਾਲ ਇਸ ਫ਼ਿਲਮ ਵਿੱਚ ਅਦਿਤੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਉਪਾਸਨਾ ਸਿੰਘ, ਰਾਣਾ ਜੰਗ ਬਹਾਦਰ, ਯੋਗਰਾਜ ਸਿੰਘ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਮਨੋਜ ਕੁਮਾਰ ਰਿੱਕੀ ਡਾਇਰੈਕਟ ਕਰ ਰਹੇ ਹਨ । https://www.instagram.com/p/B76HOAlgUsN/

0 Comments
0

You may also like