ਸ਼ਾਕਾਹਾਰੀ ਲੋਕਾਂ ਲਈ ਸੂਪਰ ਫੂਡ ਤੋਂ ਘੱਟ ਨਹੀਂ ਦਾਲਾਂ, ਸਭ ਤੋਂ ਵੱਧ ਹੁੰਦਾ ਹੈ ਪ੍ਰੋਟੀਨ

written by Rupinder Kaler | January 08, 2021

ਦਾਲਾਂ ਵਿਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿਚ ਹੁੰਦੇ ਹਨ ।ਸ਼ਾਕਾਹਾਰੀ ਲੋਕਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਤੋਂ ਸਹੀ ਮਾਤਰਾ ਵਿਚ ਪ੍ਰੋਟੀਨ ਮਿਲਦਾ ਹੈ। ਸ਼ੂਗਰ ਰੋਗੀਆਂ ਅਤੇ ਦਿਲ ਦੇ ਰੋਗੀਆਂ ਲਈ ਇਨ੍ਹਾਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਰੇ ਮਟਰਾਂ ਦੀਆਂ ਫਲੀਆਂ, ਰਾਜਮਾਂਹ, ਸੋਇਆਬੀਨ, ਛੋਲੇ, ਸੇਮ, ਮੁੰਗੀ, ਬੀਨਜ਼ ਨੂੰ ਦਾਲਾਂ ਅਤੇ ਹਰੀ ਫਲੀਆਂ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਹੋਰ ਪੜ੍ਹੋ :

ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਪ੍ਰੋਟੀਨ, ਆਇਰਨ, ਫ਼ਾਈਬਰ, ਵਿਟਾਮਿਨਾਂ ਅਤੇ ਖਣਿਜਾਂ ਵਰਗੇ ਤੱਤਾਂ ਦੀ ਸਹੀ ਮਾਤਰਾ ਮਿਲਦੀ ਹੈ। ਬੀਨਜ਼ ਅਤੇ ਦਾਲਾਂ ਵਿਚ ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਜ਼ਿੰਕ, ਵਿਟਾਮਿਨ ਬੀ, ਮੈਗਨੀਸ਼ੀਅਮ ਆਦਿ ਵੱਡੀ ਮਾਤਰਾ ਵਿਚ ਹੁੰਦੇ ਹਨ। ਅਜਿਹੇ ਵਿਚ ਸਰੀਰ ਨੂੰ ਖਾਣ ਨਾਲ ਸਾਰੇ ਲੋੜੀਂਦੇ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ। ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਮੀਟ ਅਤੇ ਅੰਡੇ ਖਾਣ ਦੀ ਸਲਾਹ ਦਿਤੀ ਜਾਂਦੀ ਹੈ। ਪਰ ਜੋ ਸ਼ਾਕਾਹਾਰੀ ਹਨ ਉਹ ਸਹੀ ਮਾਤਰਾ ਵਿਚ ਪ੍ਰੋਟੀਨ ਪ੍ਰਾਪਤ ਕਰਨ ਲਈ ਅਪਣੀ ਖ਼ੁਰਾਕ ਵਿਚ ਬੀਨਜ਼ ਨੂੰ ਸ਼ਾਮਲ ਕਰ ਸਕਦੇ ਹਨ, ਇਨ੍ਹਾਂ ਨਾਲ ਉਨ੍ਹਾਂ ਨੂੰ ਪ੍ਰੋਟੀਨ ਅਤੇ ਹੋਰ ਜ਼ਰੂਰੀ ਤੱਤ ਅਸਾਨੀ ਨਾਲ ਮਿਲ ਜਾਣਗੇ। ਸ਼ੂਗਰ ਦੇ ਮਰੀਜ਼ਾਂ ਨੂੰ ਅਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਮਿੱਠੀਆਂ ਚੀਜ਼ਾਂ ਨਾਲ ਚੌਲ ਖਾਣ ਦੀ ਮਨਾਹੀ ਹੁੰਦੀ ਹੈ। ਪਰ ਇਨ੍ਹਾਂ ਬੀਨਜ਼ ਨਾਲ ਚੌਲ ਮਿਲਾ ਕੇ ਖਾਣ ਨਾਲ ਉਨ੍ਹਾਂ ਦੇ ਪੋਸ਼ਣ ਸਬੰਧੀ ਗੁਣ ਵਧ ਜਾਂਦੇ ਹਨ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ ਵੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਉਨ੍ਹਾਂ ਨੂੰ ਖਾ ਸਕਦੇ ਹਨ। ਅਜਿਹੇ ਵਿਚ ਇਨ੍ਹਾਂ ਦਾ ਸੇਵਨ ਸ਼ੂਗਰ ਦੇ ਪੱਧਰ ਨੂੰ ਵਧਾਉਣ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਨ੍ਹਾਂ ਵਿਚ ਘੁਲਣਸ਼ੀਲ ਫ਼ਾਈਬਰ ਸ਼ੂਗਰ ਨੂੰ ਕਾਬੂ ਵਿਚ ਰੱਖਣ ਦਾ ਕੰਮ ਕਰਦੇ ਹਨ।

0 Comments
0

You may also like