ਤੁਹਾਡੀ ਵੀ ਰੂਹ ਕੰਬ ਜਾਵੇਗੀ ਸ਼ਹੀਦ ਪਿਤਾ ਨੂੰ ਸਲੂਟ ਮਾਰਦੇ ਹੋਏ ਇਸ ਬੱਚੇ ਨੂੰ ਵੇਖ, ਹਰਫ਼ ਚੀਮਾ ਨੇ ਸਾਂਝੀ ਕੀਤੀ ਤਸਵੀਰ

Written by  Aaseen Khan   |  February 16th 2019 01:08 PM  |  Updated: February 16th 2019 01:33 PM

ਤੁਹਾਡੀ ਵੀ ਰੂਹ ਕੰਬ ਜਾਵੇਗੀ ਸ਼ਹੀਦ ਪਿਤਾ ਨੂੰ ਸਲੂਟ ਮਾਰਦੇ ਹੋਏ ਇਸ ਬੱਚੇ ਨੂੰ ਵੇਖ, ਹਰਫ਼ ਚੀਮਾ ਨੇ ਸਾਂਝੀ ਕੀਤੀ ਤਸਵੀਰ

ਤੁਹਾਡੀ ਵੀ ਰੂਹ ਕੰਬ ਜਾਵੇਗੀ ਸ਼ਹੀਦ ਪਿਤਾ ਨੂੰ ਸਲੂਟ ਮਾਰਦੇ ਹੋਏ ਇਸ ਬੱਚੇ ਦੀ ਤਸਵੀਰ ਵੇਖ, ਹਰਫ਼ ਚੀਮਾ ਨੇ ਸਾਂਝੀ ਕੀਤੀ ਤਸਵੀਰ : ਪੁਲਵਾਮਾ 'ਚ ਹੋਏ ਸੀਆਰਪੀਐਫ ਦੇ ਜਵਾਨਾਂ 'ਤੇ ਅੱਤਵਾਦੀ ਹਮਲੇ ਨੇ ਹਰ ਇੱਕ ਦੀ ਰੂਹ ਨੂੰ ਝਿੰਜੋੜ ਕਰ ਰੱਖ ਦਿੱਤਾ ਹੈ। ਹਮਲੇ 'ਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਯੋਧਿਆਂ ਦੀ ਮ੍ਰਿਤਕ ਦੇਹਾਂ ਉਹਨਾਂ ਦੇ ਘਰਾਂ 'ਚ ਪਹੁੰਚ ਰਹੀਆਂ ਹਨ। ਜਿਸ ਪਰਵਾਰ ਨੇ ਆਪਣਾ ਪੁੱਤਰ, ਪਿਤਾ ਅਤੇ ਪਤੀ ਖੋਇਆ ਹੈ ਉਹਨਾਂ ਨੂੰ ਦੁੱਖ ਤਾਂ ਹੈ ਹੀ ਨਾਲ ਗਰਵ ਵੀ ਹੈ ਕਿ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਦੇਸ਼ ਲਈ ਆਪਣੀ ਸ਼ਹੀਦੀ ਦਿੱਤੀ ਹੈ।

ਅਜਿਹੀ ਹੀ ਤਸਵੀਰ ਪੰਜਾਬੀ ਗਾਇਕ ਹਰਫ਼ ਚੀਮਾ ਨੇ ਸਾਂਝੀ ਕੀਤੀ ਹੈ ਜਿਸ 'ਚ ਇੱਕ ਛੋਟਾ ਜਿਹਾ ਬੱਚਾ ਆਪਣੇ ਸ਼ਹੀਦ ਪਿਤਾ ਨੂੰ ਸਲੂਟ ਕਰ ਰਿਹਾ ਹੈ। ਹਰਫ਼ ਚੀਮਾ ਨੇ ਇਹ ਰੂਹ ਵਲੂੰਧਰ ਕੇ ਰੱਖ ਦੇਣ ਵਾਲੀ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਲਿਖਿਆ ਹੈ,"ਰੂਹ ਕੰਬ ਗਈ ਇਸ ਬੱਚੇ ਨੂੰ ਆਪਣੇ ਸ਼ਹੀਦ ਪਿਤਾ ਦੀ ਤਿਰੰਗੇ ਝੰਡੇ ਵਿਚ ਲਿਪਟੀ ਲਾਸ਼ ਨੂੰ ਸਲੂਟ ਮਾਰਦੇ ਦੇਖਦੇ ਹੋਏ। ਪ੍ਣਾਮ ਸ਼ਹੀਦਾਂ ਨੂੰ, ਵਾਹਿਗੁਰੂ।

ਹੋਰ ਵੇਖੋ : ਪੁਲਵਾਮਾ ਹਮਲੇ ਦੇ ਸ਼ਹੀਦਾਂ-ਯੋਧਿਆਂ ਦੇ ਨਾਮ ਰਾਣਾ ਰਣਬੀਰ ਦੀ ਇਹ ਕਵਿਤਾ ਕਰ ਦੇਵੇਗੀ ਭਾਵੁਕ

 

View this post on Instagram

 

????No words ??Maharaj bhala karan sab da ?? Shanti te himmat den pariwaran nu ????

A post shared by Ranjit Bawa (@ranjitbawa) on

ਪਲਵਾਮਾ 'ਚ ਹੋਏ ਇਸ ਕਾਇਰਾਨਾ ਅੱਤਵਾਦੀ ਹਮਲੇ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਸਦਮੇ 'ਚ ਹੈ। ਹਰ ਇੱਕ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਹਮਲੇ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਹਮਲੇ 'ਚ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹਨਾਂ ਸ਼ਹੀਦਾਂ 'ਚ ਦੇਸ਼ ਦੇ ਕੋਨੇ ਕੋਨੇ ਤੋਂ ਜਵਾਨ ਸ਼ਾਮਿਲ ਹਨ। ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network