ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ 'ਟੋਟਲ ਧਮਾਲ' ਫਿਲਮ ਦੀ ਟੀਮ ਵੱਲੋਂ ਲਏ ਗਏ ਇਹ ਵੱਡੇ ਫੈਸਲੇ

Written by  Aaseen Khan   |  February 18th 2019 03:25 PM  |  Updated: February 18th 2019 03:25 PM

ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ 'ਟੋਟਲ ਧਮਾਲ' ਫਿਲਮ ਦੀ ਟੀਮ ਵੱਲੋਂ ਲਏ ਗਏ ਇਹ ਵੱਡੇ ਫੈਸਲੇ

ਪੁਲਵਾਮਾ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ 'ਟੋਟਲ ਧਮਾਲ' ਫਿਲਮ ਦੀ ਟੀਮ ਵੱਲੋਂ ਲਏ ਗਏ ਇਹ ਵੱਡੇ ਫੈਸਲੇ : ਬਾਲੀਵੁੱਡ ਫਿਲਮ ਟੋਟਲ ਧਮਾਲ ਇਸ ਸ਼ੁੱਕਰਵਾਰ 22 ਫਰਵਰੀ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਵਾਲੀ ਹੈ। ਅਜੇ ਦੇਵਗਨ, ਅਨਿਲ ਕਪੂਰ, ਅਤੇ ਮਾਧੁਰੀ ਦੀਕਸ਼ਿਤ ਨਾਲ ਵੱਡੀ ਸਟਾਰ ਕਾਸਟ ਵਾਲੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦੇਸ਼ 'ਚ ਅਜਿਹੀ ਘਟਨਾ ਵਾਪਰੀ ਜਿਸ ਨੇ ਫ਼ਿਲਮੀ ਜਗਤ ਦੇ ਨਾਲ ਨਾਲ ਪੂਰੇ ਦੇਸ਼ ਨੂੰ ਦਹਿਲਾ ਦਿੱਤਾ ਹੈ। ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਰੋਸ 'ਚ ਟੋਟਲ ਧਮਾਲ ਦੀ ਟੀਮ ਵੱਲੋਂ ਵੱਡੇ ਫੈਸਲੇ ਲਏ ਗਏ ਹਨ।

ਫਿਲਮ ਦੀ ਟੀਮ ਵੱਲੋਂ 50 ਲੱਖ ਰੁਪਏ ਦੀ ਦੀ ਮਾਲੀ ਮਦਦ ਸ਼ਹੀਦਾਂ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਫਿਲਮ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਫੈਸਲਾ ਟੋਟਲ ਧਮਾਲ ਦੇ ਨਿਰਮਤਾਂਵਾਂ ਵੱਲੋਂ ਲਿਆ ਗਿਆ ਹੈ ਉਹ ਇਹ ਹੈ ਕਿ ਟੋਟਲ ਧਮਾਲ ਪਾਕਿਸਤਾਨ 'ਚ ਰਿਲੀਜ਼ ਨਹੀਂ ਕੀਤੀ ਜਾਵੇਗੀ। ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਨੇ ਵੀ ਮਾਲੀ ਮਦਦ ਦਾ ਹੰਬਲਾ ਮਾਰਿਆ ਹੈ।

ਹੋਰ ਵੇਖੋ : ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ

ਸਲਮਾਨ ਖਾਨ, ਅਕਸ਼ੇ ਕੁਮਾਰ, ਅਮਿਤਾਭ ਬੱਚਨ ਅਤੇ ਪੰਜਾਬ ਤੋਂ ਦਿਲਜੀਤ ਦੋਸਾਂਝ, ਰਣਜੀਤ ਬਾਵਾ, ਅਤੇ ਐਮੀ ਵਿਰਕ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਪੁਲਵਾਮਾ 'ਚ ਹੋਏ ਕਾਇਰਾਨਾ ਅੱਤਵਾਦੀ ਹਮਲੇ 'ਚ 42 ਤੋਂ ਵੱਧ ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ।ਜਿਸ ਦਾ ਸੋਕ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਅਤੇ ਦੇਸ਼ ਭਰ ਚੋਂ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਭੇਜੀ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network