ਟਰਾਂਟੋ ਦੀਆਂ ਸੜਕਾਂ 'ਤੇ ਧੱਕ ਪਾ ਰਿਹਾ ਹਰਜੋਤ ਦਾ ਟਰਾਲਾ ,ਦੇਖੋ ਵੀਡੀਓ

written by Aaseen Khan | January 17, 2019

ਟਰਾਂਟੋ ਦੀਆਂ ਸੜਕਾਂ 'ਤੇ ਧੱਕ ਪਾ ਰਿਹਾ ਹਰਜੋਤ ਦਾ ਟਰਾਲਾ ,ਦੇਖੋ ਵੀਡੀਓ : ਪੰਜਾਬ ਦੇ ਪ੍ਰਸਿੱਧ ਗਾਇਕ ਹਰਜੋਤ ਟਰੱਕਾਂ ਵਾਲਿਆਂ ਲਈ ਆਪਣਾ ਨਵਾਂ ਗਾਣਾ ਲੈ ਕੇ ਆ ਚੁੱਕੇ ਹਨ। ਗਾਣੇ ਦਾ ਨਾਮ ਹੈ 'ਟਰਾਲਾ ਜੱਟ ਦਾ'। ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਕਾਬਲ ਸਰੂਪਵਾਲੀ ਨੇ ਲਿਖੇ ਹਨ। ਗਾਣੇ ਦਾ ਮਿਊਜ਼ਿਕ ਰੈਂਡੀ ਜੇ ਵੱਲੋਂ ਦਿੱਤਾ ਗਿਆ ਹੈ।

https://www.youtube.com/watch?v=4-W0fv3UTlk&feature=youtu.be

ਟਰਾਲਾ ਜੱਟ ਦਾ ਗਾਣੇ ਦੀ ਵੀਡੀਓ ਕਾਫੀ ਸ਼ਾਨਦਾਰ ਬਣਾਈ ਗਈ ਹੈ ਜਿਸ ਦਾ ਨਿਰਦੇਸ਼ਨ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ। ਗਾਣੇ ਨੂੰ ਅਮੀਰ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ। ਟਰੱਕ ਡਰਾਈਵਰਾਂ ਲਈ ਆਇਆ ਇਹ ਗੀਤ ਹਰ ਇੱਕ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਦੇਵ ਖਰੌੜ ਦੀ ‘ਕਾਕਾ ਜੀ’ ‘ਚ ਹਿੰਮਤ ਸੰਧੂ ਦਾ ‘ਧੋਖਾ’ , ਦੇਖੋ ਵੀਡੀਓ

Punajbi singer Harjot 's new song Tarala Jatt da Harjot

ਵੈਸੇ ਜੇ ਹਰਜੋਤ ਹਰਜੋਤ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਹਰਜੋਤ ਸ਼ੋਸ਼ਲ ਸਾਈਟ ਯੂ-ਟਿਊਬ ਰਾਂਹੀ ਚਰਚਾ ਵਿਚ ਆਇਆ ਸੀ ਤੇ ਇਜ਼ਹਾਰ ਐਲਬਮ ਨਾਲ ਉਸਨੇ ਆਪਣੇ ਸੰਗੀਤਕਾਰੀ ਦੇ ਸਫ਼ਰ ਦੀ ਸ਼ੂਰੂਆਤ ਕੀਤੀ ਸੀ | ਬਹੁਤ ਥੋੜੇ ਟਾਈਮ ਵਿੱਚ ਚੰਗੇ ਸਿੰਗਰਸ ਵਿਚ ਆਪਣੀ ਜਗਾ ਬਨਾਉਣ ਵਾਲਾ ਹਰਜੋਤ ਇਕ ਬਹੁਤ ਚੰਗਾ ਗੀਤਕਾਰ ਵੀ ਹੈ, ਤੇ ਪਰਾਫ਼ੋਰਮਰ ਵੀ |

You may also like