ਪੰਜਾਬੀ ਗਾਇਕ ਪੁਨੀਤ ਗੁਲਾਟੀ ਨੂੰ ਕੀਤਾ ਗਿਆ ਸਨਮਾਨਿਤ 

Written by  Shaminder   |  September 14th 2018 10:56 AM  |  Updated: September 14th 2018 10:56 AM

ਪੰਜਾਬੀ ਗਾਇਕ ਪੁਨੀਤ ਗੁਲਾਟੀ ਨੂੰ ਕੀਤਾ ਗਿਆ ਸਨਮਾਨਿਤ 

ਪੰਜਾਬੀ ਗਾਇਕ ਪੁਨੀਤ ਗੁਲਾਟੀ ਨੂੰ ਆਸਟਰੇਲੀਆ 'ਚ ਸਨਮਾਨਿਤ ਕੀਤਾ ਗਿਆ ਹੈ ।ਇਹ ਸਨਮਾਨ ਮਿਲਣ 'ਤੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪੁਨੀਤ ਗੁਲਾਟੀ ਆਪਣੇ ਨਾਲ ਉਹ ਸਨਮਾਨ ਲੈ ਕੇ ਖੜੇ ਹਨ ,ਜਿਸ ਨਾਲ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ।

ਹੋਰ ਵੇਖੋ : ਪ੍ਰੀਤ ਹਰਪਾਲ ਦਾ ਵਿਦੇਸ਼ ਟੂਰ ,ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਪੋਸਟਰ

 

ਪੁਨੀਤ ਗੁਲਾਟੀ ਨੂੰ ਇਹ ਸਨਮਾਨ ਲਿੰਡਾ ਦੇਸਾਊ ਗਵਰਨਰ ਆਫ ਵਿਕਟੋਰੀਆ ,ਰੋਬਿਨ ਸਕਾਟ ,ਮਿਨਿਸਟਰ ਆਫ ਮਲਟੀਕਲਚਰਲ ਅਫੇਅਰਸ ਅਤੇ ਹੈਲੇਨ ਕੈਲੇਪਸ ਵੱਲੋਂ ਦਿੱਤਾ ਗਿਆ ਹੈ ।ਹਾਲ ਵਿੱਚ ਹੀ ਉਹ ਮੈਲਬੋਰਨ ਫਿਲਮ ਫੈਸਟੀਵਲ ਨੂੰ ਹੋਸਟ ਵੀ ਕਰ ਚੁੱਕੇ ਨੇ । ਇਹ ਸਨਮਾਨ ਮਿਲਣ ਤੋਂ ਬਾਅਦ ਉਹ ਬਹੁਤ ਖੁਸ਼ ਵਿਖਾਈ ਦੇ ਰਹੇ ਹਨ ।

ਪੁਨੀਤ ਗੁਲਾਟੀ ਨੂੰ ਪੁਨੀਤ ਗੁਲਾਟੀ ਨੂੰ ਐਕਸੀਲੈਂਸ ਇਨ ਮਲਟੀਕਲਚਰਲ ਅਫੇਅਰਸ ਨਾਂਅ ਦਾ ਇਹ ਸਨਮਾਨ ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਦਿੱਤਾ ਗਿਆ ਹੈ ।

ਪੁਨੀਤ ਗੁਲਾਟੀ ਨੇ ਬਿਨਾਂ ਕਿਸੇ ਸਵਾਰਥ ਤੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲਈ ਕੰਮ ਕੀਤੇ ਨੇ ਅਤੇ ਵੱਖ-ਵੱਖ ਸਮੁਦਾਇ ਦੇ ਲੋਕਾਂ ਦੀ ਭਲਾਈ ਲਈ ਵੀ ਕਈ ਕੰਮ ਕੀਤੇ ਹਨ । ਇਹੀ ਨਹੀਂ ਉਨ੍ਹਾਂ ਨੇ ਸਮਾਜ 'ਚ ਔਰਤਾਂ ਦੀ ਪ੍ਰਤਾੜਨਾ ਅਤੇ ਹਿੰਸਾ ਨੂੰ ਰੋਕਣ ਲਈ ਵੀ ਕਈ ਸ਼ਲਾਘਾਯੋਗ ਕਦਮ ਚੁੱਕੇ ਨੇ । ਇਨ੍ਹਾਂ ਸਮਾਜ ਭਲਾਈ ਦੇ ਕੰਮਾਂ ਲਈ ਹੀ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ ।ਪੁਨੀਤ ਗੁਲਾਟੀ ਸ਼ਾਇਰੀ ਵੀ ਕਰਦੇ ਨੇ ਅਤੇ ਕਈ ਪੰਜਾਬੀ ਗੀਤ ਗਾ ਕੇ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾਈ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network