ਫ਼ਿਲਮਾਂ 'ਚ ਤਾਂ ਤੁਸੀਂ ਬਹੁਤ ਬਾਜ਼ੀਆਂ ਵੇਖੀਆਂ ਹੋਣਗੀਆਂ,ਪਰ ਅਸਲ ਜ਼ਿੰਦਗੀ 'ਚ ਕਦੇ ਵੇਖੀ ਹੈ ਅਜਿਹੀ ਬਾਜ਼ੀ

Written by  Shaminder   |  June 04th 2019 12:59 PM  |  Updated: June 04th 2019 03:32 PM

ਫ਼ਿਲਮਾਂ 'ਚ ਤਾਂ ਤੁਸੀਂ ਬਹੁਤ ਬਾਜ਼ੀਆਂ ਵੇਖੀਆਂ ਹੋਣਗੀਆਂ,ਪਰ ਅਸਲ ਜ਼ਿੰਦਗੀ 'ਚ ਕਦੇ ਵੇਖੀ ਹੈ ਅਜਿਹੀ ਬਾਜ਼ੀ

ਪਹਿਲਾਂ ਪਿੰਡਾਂ 'ਚ ਇੱਕ ਕਬੀਲੇ ਵਿਸ਼ੇਸ਼ ਵੱਲੋਂ  ਖੇਡ ਵਿਖਾਏ ਜਾਂਦੇ ਸਨ । ਲੋਕ ਇਨ੍ਹਾਂ ਕਬੀਲੇ ਦੇ ਲੋਕਾਂ ਵੱਲੋਂ ਵਿਖਾਏ ਜਾਣ ਵਾਲੇ ਖੇਡ ਨੂੰ ਵੇਖ ਕੇ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦੇ ਸਨ । ਪਰ ਹੁਣ ਕੁਝ ਟਾਵੇਂ ਟਾਵੇਂ ਪਿੰਡਾਂ 'ਚ ਹੀ ਇਹ ਖੇਡ ਦਿਖਾਉਣ ਲਈ ਬਾਜ਼ੀਗਰ ਕਬੀਲੇ ਦੇ ਲੋਕ ਆਉਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਇੱਕ ਸ਼ਖਸ ਦੇ ਖੇਡ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ।

ਹੋਰ ਵੇਖੋ :ਕਮਰਸ਼ੀਅਲ ਪਾਇਲਟ ਹੋਣ ਦੇ ਬਾਵਜੂਦ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਨੇ ਸਾਂਭੇ ਹੋਏ ਹਨ ਬਚਪਨ ਤੋਂ ਸਾਜ਼, ਵੀਡੀਓ ਵਾਇਰਲ 2019

https://www.instagram.com/p/ByRucqZlZZy/

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸ਼ਖਸ ਕਈ ਫੁੱਟ ਉੱਚੇ ਬੰਨੇ ਮੰਜੇ ਤੋਂ ਏਨੀ ਉੱਚੀ ਛਾਲ ਮਾਰੀ ਕਿ ਇਸ ਖੇਡ ਨੂੰ ਵੇਖਣ ਲਈ ਉੱਥੇ ਮੌਜੂਦ ਲੋਕਾਂ ਨੇ ਦੰਦਾਂ ਥੱਲੇ ਉਂਗਲਾਂ ਦਬਾ ਲਈਆਂ । ਦੱਸ ਦਈਏ ਕਿ ਬਾਜ਼ੀਗਰ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੇ ਹਨ ਅਤੇ ਹੁਣ ਸਮੇਂ ਦੇ ਬਦਲਾਅ ਦੇ ਨਾਲ ਇਨ੍ਹਾਂ ਖੇਡਾਂ ਦਾ ਰੂਪ ਵੀ ਬਦਲ ਗਿਆ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਖੇਡਾਂ ਨੁੰ ਪੇਸ਼ ਕਰਨ ਵਾਲੇ ਬਾਜ਼ੀਗਰਾਂ ਦੇ ਰਹਿਣ ਸਹਿਣ ਅਤੇ ਖੇਡਾਂ ਨੂੰ ਪੇਸ਼ ਕਰਨ ਦਾ ਅੰਦਾਜ਼ ਵੀ ਆਧੁਨਿਕ ਰੂਪ ਲੈ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network