ਅੱਜ ਰਾਤ ਦੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5, ਲੁਧਿਆਣਾ ਦੇ ਅੰਕੁਸ਼ ਸ਼ਰਮਾ ਦਿਖਾਉਣਗੇ ਆਪਣੇ ਖਾਣਾ ਬਨਾਉਣ ਦੇ ਜ਼ੌਹਰ

Written by  Lajwinder kaur   |  March 27th 2020 06:26 PM  |  Updated: March 27th 2020 07:33 PM

ਅੱਜ ਰਾਤ ਦੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5, ਲੁਧਿਆਣਾ ਦੇ ਅੰਕੁਸ਼ ਸ਼ਰਮਾ ਦਿਖਾਉਣਗੇ ਆਪਣੇ ਖਾਣਾ ਬਨਾਉਣ ਦੇ ਜ਼ੌਹਰ

ਪੰਜਾਬੀਆਂ ਦਾ ਹਰਮਨ ਪਿਆਰਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਜਿਹੜਾ ਕਿ ਆਪਣੇ ਸੀਜ਼ਨ-5 ‘ਚ ਪਹੁੰਚ ਚੁੱਕਿਆ ਹੈ । ਇਸ ਵਾਰ ਇਸ ਸ਼ੋਅ ਨੂੰ ਜੱਜ ਕਰ ਰਹੇ ਨੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸੋਖੀ । ਸ਼ੋਅ ਸ਼ੁਰੂ ਹੋ ਚੁੱਕਿਆ ਹੈ ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਕਾਰਵਾਂ ਅੱਗੇ ਵਧ ਰਿਹਾ ਹੈ ।

ਇਹ ਸਿਲਸਿਲਾ ਲੁਧਿਆਣਾ ‘ਚ ਪਹੁੰਚ ਚੁੱਕਿਆ ਹੈ । ਲੁਧਿਆਣਾ ਦੇ ਅੰਕੁਸ਼ ਸ਼ਰਮਾ (Ankush Sharma )ਆਪਣੀ ਸਪੈਸ਼ਲ ਰੈਸਿਪੀ ‘ਮੁਗਲਾਈ ਸੋਇਆ ਚਾਪ’ ਬਣਾ ਕੇ ਸ਼ੈੱਫ ਹਰਪਾਲ ਸੋਖੀ ਨੂੰ ਇੰਪ੍ਰੈੱਸ ਕਰਨਗੇ । ਆਪਣੀ ਇਸ ਰੈਸਿਪੀ ਦੇ ਨਾਲ ਉਹ ਜੱਜ ਹਰਪਾਲ ਸੋਖੀ ਦਾ ਦਿਲ ਜਿੱਤ ਪਾਉਣਗੇ ਜਾਂ ਨਹੀਂ ਇਹ ਵੇਖਣ ਨੂੰ ਮਿਲੇਗਾ 27 ਮਾਰਚ ਯਾਨੀ ਕਿ ਅੱਜ ਰਾਤ । ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ।

ਇਸ ਸ਼ੋਅ ਦੇ ਜ਼ਰੀਏ ਤੁਸੀਂ ਨਵੀਆਂ-ਨਵੀਆਂ ਡਿੱਸ਼ਾਂ ਵੀ ਬਨਾਉਣਾ ਸਿੱਖ ਸਕਦੇ ਹੋ । ਇਸ ਸ਼ੋਅ ਦਾ ਪ੍ਰਸਾਰਣ ਹਰ ਸ਼ੁੱਕਰਵਾਰ ਨੂੰ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਤੁਸੀਂ ਇਸ ਸ਼ੋਅ ਨੂੰ ਪੀਟੀਸੀ ਪਲੇਅ ਐਪ ‘ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network