ਅੱਜ ਰਾਤ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਗ੍ਰੈਂਡ ਫਿਨਾਲੇ

Written by  Shaminder   |  July 31st 2020 12:57 PM  |  Updated: July 31st 2020 12:57 PM

ਅੱਜ ਰਾਤ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਗ੍ਰੈਂਡ ਫਿਨਾਲੇ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਅੱਜ ਰਾਤ ਨੂੰ ਚੁਣੇ ਗਏ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਵਿਜੇਤਾ ਐਲਾਨਿਆਂ ਜਾਵੇਗਾ।ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸੀਜ਼ਨ ‘ਚ ਕੌਣ ਆਪਣੀ ਰੈਸਿਪੀ ਦੇ ਨਾਲ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਵੇਗਾ । ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਗ੍ਰੈਂਡ ਫਿਨਾਲੇ 31 ਜੁਲਾਈ, ਦਿਨ ਸ਼ੁੱਕਰਵਾਰ, ਰਾਤ 8:30 ਵਜੇ ਵਿਖਾਇਆ ਜਾਵੇਗਾ।

https://www.instagram.com/p/CDBxlw8h2WH/

ਤੁਸੀਂ ਵੀ ਖਾਣਾ ਬਨਾਉਣ ਵਾਲੇ ਹੁਨਰ ਨੂੰ ਵੇਖਣਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਅੱਜ ਦਾ ਸ਼ੋਅ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਸੀਜ਼ਨ-4 ਸ਼ੁਰੂ ਕੀਤਾ ਗਿਆ ਸੀ । ਜਿਸ ‘ਚ ਅੰਮ੍ਰਿਤਾ ਰਾਏਚੰਦ ਜੱਜ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਵੱਖ ਵੱਖ ਰਿਆਲਟੀ ਸ਼ੋਅਜ਼ ਕਰਵਾਏ ਜਾਂਦੇ ਹਨ।

 

ਇਨ੍ਹਾਂ ਰਿਆਲਟੀ ਸ਼ੋਅਜ਼ ਚੋਂ ਹੀ ਨਿਕਲ ਕੇ ਇਹ ਪ੍ਰਤੀਭਾਗੀ ਦੁਨੀਆ ਭਰ ‘ਚ ਆਪਣੀ ਪਛਾਣ ਬਣਾ ਚੁੱਕੇ ਹਨ ।ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ਵੀ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਪ੍ਰਤੀਭਾਗੀਆਂ ਨੇ ਭਾਗ ਲਿਆ ਸੀ ਜਿਸ ਚੋਂ ਕੁਝ ਕੁ ਹੀ ਫਾਈਨਲ ‘ਚ ਪਹੁੰਚੇ ਹਨ । ਜਿਨ੍ਹਾਂ ਚੋਂ ਕਿਸੇ ਇੱਕ ਨੂੰ ਪੰਜਾਬ ਦੇ ਸੁਪਰ ਸ਼ੈੱਫ ਦੇ ਸੀਜ਼ਨ -5 ਦਾ ਜੇਤੂ ਬਣਨ ਦਾ ਮਾਣ ਮਿਲੇਗਾ ।ਹੁਣ ਵੇਖਣਾ ਹੋਵੇਗਾ ਕਿ ਤਿੰਨ ਪ੍ਰਤੀਭਾਗੀਆਂ ਕੋਮਲ ਗੁਲਾਟੀ, ਨੀਰੂ ਪਾਠਕ ਅਤੇ ਕਮਲਦੀਪ ਕੌਰ ਵਿੱਚੋਂ ਕਿਸ ਨੂੰ ਚੁਣਿਆ ਜਾਵੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਜੇਤੂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network