ਨਵੇਂ-ਨਵੇਂ ਪਕਵਾਨਾਂ ਦੀ ਰੈਸਿਪੀ ਜਾਨਣ ਲਈ ਹੋ ਜਾਓ ਤਿਆਰ, ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5

written by Shaminder | January 16, 2020

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ 'ਚ ਤੁਹਾਨੂੰ ਨਵੀਆਂ ਨਵੀਆਂ ਰੈਸਿਪੀ ਸਿੱਖਣ ਨੂੰ ਮਿਲਣਗੀਆਂ । ਤੁਸੀਂ ਵੀ ਹੋ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਨਾਉਣ ਦੇ ਸ਼ੁਕੀਨ ਅਤੇ ਖਾਣਾ ਚਾਹੁੰਦੇ ਹੋ ਲਜ਼ੀਜ਼ ਖਾਣਾ ਤਾਂ ਇਸ ਸ਼ੋਅ ਦੇ ਜ਼ਰੀਏ ਤੁਸੀਂ ਹਰ ਐਪੀਸੋਡ 'ਚ ਇੱਕ ਨਵੀਂ ਡਿੱਸ਼ ਸਿੱਖ ਕੇ ਆਪਣੇ ਚਾਹੁਣ ਵਾਲਿਆਂ ਨੂੰ ਖੁਸ਼ ਕਰ ਸਕਦੇ ਹੋ । ਹੋਰ ਵੇਖੋ:ਕੌਣ ਬਣੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ਦਾ ਵਿਜੇਤਾ, ਦੇਖੋ ਗ੍ਰੈਂਡ ਫਿਨਾਲੇ ਸੁਨੰਦਾ ਸ਼ਰਮਾ ਦੇ ਨਾਲ https://www.facebook.com/ptcpunjabi/videos/3069198279779697/ ਇਸ ਦੇ ਨਾਲ ਹੀ ਇਹ ਸ਼ੋਅ ਦੇ ਜ਼ਰੀਏ ਉਨ੍ਹਾਂ ਸ਼ੈੱਫ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇਗਾ,ਜਿਨ੍ਹਾਂ ਦੇ ਟੈਲੇਂਟ ਨੂੰ ਪਰਖ ਕੇ ਉਨ੍ਹਾਂ ਵਿੱਚੋਂ ਇੱਕ ਪ੍ਰਤੀਭਾਗੀ ਨੂੰ ਪੰਜਾਬ ਦੇ ਸੁਪਰ ਸ਼ੈੱਫ ਹੋਣ ਦਾ ਮਾਣ ਹਾਸਿਲ ਹੋਵੇਗਾ ।

Punjab De Super Cheff 2 Punjab De Super Cheff 2
ਸੋ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਡਿੱਸ਼ਸ ਬਾਰੇ ਤਾਂ ਜੁੜੋ ਰਹੋ ਪੀਟੀਸੀ ਪੰਜਾਬੀ ਦੇ ਨਾਲ ਇਹ ਸ਼ੋਅ ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਵੇਗਾ । ਇਸ ਤੋਂ ਪਹਿਲਾਂ ਬੀਤੇ ਸਾਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ਮੁਕੰਮਲ ਹੋਇਆ ਸੀ,ਜਿਸ 'ਚ ਅੰਮ੍ਰਿਤਾ ਰਾਏਚੰਦ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਸਨ ।

0 Comments
0

You may also like