ਬਹੁਤ ਦੁੱਖ ਏ ਜਿਨ੍ਹਾਂ ਪੰਜਾਬੀਆਂ ਨੇ ਆਪਣੇ ਘਰ, ਜਾਨਵਰ ਤੇ ਆਪਣੀਆਂ ਫਸਲਾਂ ਹੜ੍ਹ ‘ਚ ਗਵਾ ਦਿੱਤੀਆਂ- ਅਨਮੋਲ ਗਗਨ ਮਾਨ

Written by  Lajwinder kaur   |  August 23rd 2019 10:19 AM  |  Updated: August 23rd 2019 10:20 AM

ਬਹੁਤ ਦੁੱਖ ਏ ਜਿਨ੍ਹਾਂ ਪੰਜਾਬੀਆਂ ਨੇ ਆਪਣੇ ਘਰ, ਜਾਨਵਰ ਤੇ ਆਪਣੀਆਂ ਫਸਲਾਂ ਹੜ੍ਹ ‘ਚ ਗਵਾ ਦਿੱਤੀਆਂ- ਅਨਮੋਲ ਗਗਨ ਮਾਨ

ਪੰਜਾਬ ‘ਚ ਪਿਛਲੇ ਦਿਨੀਂ ਹੋਏ ਭਾਰੀ ਮੀਂਹ ਦੇ ਚਲਦਿਆਂ ਕਈ ਇਲਾਕੇ ਪਾਣੀ ਦੀ ਚਪੇਟ ‘ਚ ਆ ਗਏ, ਜਿਸਦੇ ਚੱਲਦੇ ਕਈ ਪਿੰਡਾਂ ਦੇ ਲੋਕ ਘਰੋਂ ਬੇਘਰ ਹੋ ਗਏ। ਉਨ੍ਹਾਂ ਨੇ ਆਪਣੇ ਘਰ ਤੋਂ ਲੈ ਕੇ ਆਪਣੇ ਜਾਨਵਰ ਇਸ ਭਾਰੀ ਮੀਂਹ ਦੇ ਮਾਰ ਦੇ ਚੱਲਦੇ ਗਵਾ ਦਿੱਤੇ। ਜਿਸਦੇ ਚੱਲਦੇ ਹਜ਼ਾਰਾਂ ਏਕੜ ਫਸਲ ਪਾਣੀ 'ਚ ਡੁੱਬ ਗਈ।

ਇਸ ਦੁੱਖ ਦੀ ਘੜੀ ਪੰਜਾਬੀ ਕਲਾਕਾਰਾਂ ਨੇ ਵੀ ਦੁੱਖ ਜਤਾਇਆ ਹੈ ਤੇ ਮਦਦ ਲਈ ਅੱਗੇ ਵੀ ਆਏ ਨੇ ਤੇ ਨਾਲ ਹੀ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ। ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਹੜ੍ਹ ਪੀੜਤਾਂ ਦੀਆਂ ਕੁਝ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਬਹੁਤ ਦੁੱਖ ਏ ਜਿਨ੍ਹਾਂ ਪੰਜਾਬੀਆਂ ਨੇ ਆਪਣੇ ਘਰ, ਆਪਣੇ ਜਾਨਵਰ, ਆਪਣੀਆਂ ਫਸਲਾਂ ਹੜ੍ਹ ‘ਚ ਗਵਾ ਦਿੱਤੀ। ਪਤਾ ਨਹੀਂ ਕੁਦਰਤ ਦਾ ਕਿਹੋ ਜਿਹਾ ਕਰੋਪ ਏ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਹਲਾਤ ਜਲਦੀ ਠੀਕ ਹੋ ਜਾਣ...’

ਹੋਰ ਵੇਖੋ:ਦੀਨ ਦੁਖੀਆਂ ਦੇ ਮਸੀਹਾ ਨੇ ਬੱਬੂ ਮਾਨ ,ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਨੇ ਅੱਗੇ ,ਵੇਖੋ ਵੀਡਿਓ 

ਇਸ ਤੋਂ ਪਹਿਲਾਂ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਰਾਹੀਂ ਸਭ ਨੂੰ ਪੰਜਾਬ ‘ਚ ਆਏ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ ਕਰਦੇ ਹੋਏ ਪੋਸਟ ਪਾਈ ਸੀ।

ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ । ਉੱਥੇ ਹੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਦੀ ਸੰਸਥਾ ਵੀ ਹੜ੍ਹ ਪੀੜਤਾਂ ਦੀ ਵੱਧ ਚੜ੍ਹ ਕੇ ਮਦਦ ਕਰ ਰਹੇ ਨੇ। ਇਸ ਮੁਸ਼ਕਿਲ ਘੜੀ ‘ਚ ਹਰ ਇੱਕ ਪੰਜਾਬੀ ਨੂੰ ਇਕੱਠੇ ਹੋ ਕੇ ਹੜ੍ਹ ਪੀੜਤ ਲੋਕਾਂ ਲਈ ਅੱਗੇ ਆਉਣ ਦੀ ਜ਼ਰੂਰਤ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network