ਸਤੀਸ਼ ਕੌਲ ਦੀ ਮਦਦ ਲਈ ਪੰਜਾਬ ਸਰਕਾਰ ਨੇ ਵਧਾਇਆ ਕਦਮ , ਜਾਣੋ ਕਿਸ ਤਰਾਂ ਕੀਤੀ ਮਦਦ

written by Aaseen Khan | January 13, 2019

ਸਤੀਸ਼ ਕੌਲ ਦੀ ਮਦਦ ਲਈ ਪੰਜਾਬ ਸਰਕਾਰ ਨੇ ਵਧਾਇਆ ਕਦਮ , ਜਾਣੋ ਕਿਸ ਤਰਾਂ ਕੀਤੀ ਮਦਦ : ਪਾਲੀਵੁੱਡ ਦੇ ਪ੍ਰਸਿੱਧ ਐਕਟਰ ਸਤੀਸ਼ ਕੌਲ ਜੋ ਕਿ ਆਪਣੇ ਜੀਵਨ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਮਾਲੀ ਹਾਲਾਤਾਂ ਨਾਲ ਜੂਝ ਰਹੇ ਸਤੀਸ਼ ਕੌਲ ਦੀ ਮਦਦ ਲਈ ਜਿੱਥੇ ਵੱਡੇ ਸਟਾਰਜ਼ ਵੀ ਅੱਗੇ ਆ ਰਹੇ ਹਨ , ਉੱਥੇ ਹੀ ਪੰਜਾਬ ਸਰਕਾਰ ਵੀ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਈ ਹੈ। ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।ਪੰਜਾਬ ਸਰਕਾਰ ਨੇ ਅਦਾਕਾਰ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਭੇਜੀ ਹੈ।ਇਹ ਸਹਾਇਤਾ ਰਾਸ਼ੀ ਲੁਧਿਆਣਾ (ਪੱਛਮੀ) ਦੇ ਐੱਸ.ਡੀ.ਐੱਮ. ਸਾਗਰ ਸੇਤੀਆ ਨੇ ਸਤੀਸ਼ ਕੌਲ ਨੂੰ ਉਨ੍ਹਾਂ ਦੇ ਘਰ ਜਾ ਕੇ ਖੁਦ ਭੇਟ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਲੁਧਿਆਣਾ (ਕੇਂਦਰੀ) ਕੰਵਰ ਨਰਿੰਦਰ ਸਿੰਘ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਐਰੀ ਅਤੇ ਹੋਰ ਵੀ ਹਾਜ਼ਰ ਸਨ।

https://twitter.com/LudhianaDpro/status/1084061778818981888?ref_src=twsrc%5Etfw%7Ctwcamp%5Etweetembed%7Ctwterm%5E1084061778818981888&ref_url=https%3A%2F%2Fwww.ptcnews.tv%2Fpunjab-government-actor-satish-kaul-5-lac-financial-help%2F
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਬਾਰੇ ਮੀਡੀਆ 'ਚ ਛਪੀਆਂ ਖ਼ਬਰਾਂ ਦਾ ਤੁਰੰਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਹਦਾਇਤ ਕੀਤੀ ਸੀ , ਕਿ ਉਹ ਇਸ ਮਹਾਨ ਕਲਾਕਾਰ ਦੀ ਹਰ ਇੱਕ ਲੋੜ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਭੇਜਣ।ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਸਤੀਸ਼ ਕੌਲ ਦਾ ਹਾਲ-ਚਾਲ ਜਾਨਣ ਲਈ ਉਨ੍ਹਾਂ ਦੇ ਘਰ ਪਹੁੰਚੇ ਸੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਭੇਜੀ ਹੈ।

Punjab government help Satish Kaul by giving 5 lakh check ਸਤੀਸ਼ ਕੌਲ ਦੀ ਮਦਦ ਲਈ ਪੰਜਾਬ ਸਰਕਾਰ ਨੇ ਵਧਾਇਆ ਕਦਮ , ਜਾਣੋ ਕਿਸ ਤਰਾਂ ਕੀਤੀ ਮਦਦ

ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੰਦਿਆਂ , ਬੁਰੇ ਹਾਲਾਤਾਂ ਅਤੇ ਬਿਮਾਰੀ ਨਾਲ ਜੂਝ ਰਹੇ ਅਦਾਕਾਰ ਸਤੀਸ਼ ਕੌਲ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਸਤੀਸ਼ ਕੌਲ ਵੱਲੋਂ ਪ੍ਰੈਸ ਕਾਨਫਰੈਂਸ ਕਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਬੰਦ ਕੀਤੀ ਉਹਨਾਂ ਦੀ ਪੈਨਸ਼ਨ ਦੁਬਾਰਾ ਲਾਗੂ ਕੀਤੀ ਜਾਵੇ। ਉਹਨਾਂ ਮੁਫ਼ਤ ਦਵਾਈਆਂ ਸਮੇਤ ਹੋਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਰਹਿਣ ਲਈ ਮਕਾਨ ਦਿੱਤਾ ਜਾਵੇ ਅਤੇ ਸਾਂਭ ਸੰਭਾਲ ਲਈ ਇੱਕ ਅਟੈਂਡੈਂਟ ਲੜਕੇ ਲਈ ਵੀ ਮੰਗ ਕੀਤੀ ਸੀ।

ਹੋਰ ਵੇਖੋ : ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਤੀਸ਼ ਕੌਲ ਦੀ ਬਰਬਾਦੀ ਪਿੱਛੇ ਸਨ ਇਹ ਤਿੰਨ ਵੱਡੇ ਕਾਰਨ, ਜਾਣੋਂ ਪੂਰੀ ਕਹਾਣੀ

https://twitter.com/mehtagogger/status/1082110552481116161?ref_src=twsrc%5Etfw%7Ctwcamp%5Etweetembed%7Ctwterm%5E1082257648383332353&ref_url=https%3A%2F%2Fwww.ptcpunjabi.co.in%2Fkapil-sharma-come-to-help-legendary-actor-satish-kaul%2F
ਭਾਰਤ  ਦੇ ਬੈਸਟ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਟਵੀਟ ਕਰ ਸਤੀਸ਼ ਕੌਲ ਦੀ ਮਦਦ ਲਈ ਹਾਮੀ ਭਰੀ ਸੀ। ਕਪਿਲ ਨੇ ਸਤੀਸ਼ ਕੌਲ ਦਾ ਪਤਾ ਤੇ ਫੋਨ ਮੰਗਿਆ ਸੀ। ਸਤੀਸ਼ ਕੌਲ ਨੂੰ ਪੰਜਾਬੀ ਫਿਲਮੀ ਜਗਤ ‘ਚ ਪਾਲੀਵੁੱਡ ਦਾ ਅਮਿਤਾਭ ਬੱਚਨ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੇ 300 ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ।

You may also like