ਜਗਜੀਤ ਸਿੰਘ 'ਤੇ ਵੀ ਆਇਆ ਸੀ ਬੁਰਾ ਦੌਰ, ਵਿਆਹਾਂ 'ਚ ਗਾ ਕੇ ਕੀਤਾ ਘਰ ਦਾ ਗੁਜ਼ਾਰਾ, ਜਾਣੋਂ ਦਿਲਚਸਪ ਕਿੱਸੇ 'ਪੰਜਾਬ ਮੇਲ' 'ਚ

written by Rupinder Kaler | August 04, 2019 11:15am

ਜਗਜੀਤ ਸਿੰਘ ਨੂੰ ਗਜ਼ਲ ਸਮਰਾਟ ਕਿਹਾ ਜਾਵੇ ਤਾਂ ਕੋਈ ਅਕਥਣੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਨੇ ਇੱਕ ਤੋਂ ਵੱਧਕੇ ਇੱਕ ਖੁਬਸੁਰਤ ਗਜ਼ਲਾਂ ਭਾਰਤੀ ਸੰਗੀਤ ਦੇ ਨਾਂ ਕੀਤੀਆਂ ਹਨ । ਉਹਨਾਂ ਨੇ ਉਸਤਾਦ ਜਮਾਲ ਖਾਨ ਤੇ ਪੰਡਿਤ ਛਗਨ ਲਾਲ ਸ਼ਰਮਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ । ਸ਼ੁਰੂਆਤੀ ਸਿੱਖਿਆ ਤੋਂ ਬਾਅਦ ਉਹ ਜਲੰਧਰ ਵਿੱਚ ਪੜਨ ਲਈ ਆ ਗਏ । ਡੀਏਵੀ ਕਾਲਜ ਤੋਂ ਬੀਏ ਦੀ ਪੜਾਈ ਕਰਨ ਤੋਂ ਬਾਅਦ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੋਸਟ ਗ੍ਰੈਜੂਏਸ਼ਨ ਵੀ ਕੀਤੀ ।


1965 ਵਿੱਚ ਗਾਇਕ ਬਣਨ ਲਈ ਜਗਜੀਤ ਸਿੰਘ ਮੁੰਬਈ ਆ ਗਏ । ਆਪਣੀ ਅਵਾਜ਼ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਜਗਜੀਤ ਸਿੰਘ ਨੇ1959 ਵਿੱਚ ਚਿੱਤਰਾ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ । ਅਰਥ, ਪ੍ਰੇਮਗੀਤ, ਲੀਲਾ, ਸਰਫਰੋਸ਼, ਤੁਮ ਬਿਨ, ਵੀਰ ਜ਼ਾਰਾ ਉਹ ਫਿਲਮਾਂ ਹਨ ਜਿਨ੍ਹਾਂ ਨੇ ਉਹਨਾਂ ਨੂੰ ਸਿਨੇਮਾ ਜਗਤ ਵਿੱਚ ਸ਼ਿਖਰਾਂ ਤੇ ਪਹੁੰਚਾ ਦਿੱਤਾ । ਜਿਸ ਸਮੇਂ ਜਗਜੀਤ ਸਿੰਘ ਮੁੰਬਈ ਵਿੱਚ ਨਵੇਂ ਨਵੇਂ ਆਏ ਸਨ ਉਸ ਸਮੇ ਉਹਨਾਂ ਕੋਲ ਰੋਟੀ ਖਾਣ ਲਈ ਪੈਸੇ ਵੀ ਨਹੀਂ ਸਨ ਹੁੰਦੇ, ਪੈਸੇ ਜੁਟਾਉਣ ਲਈ ਉਹ ਵਿਆਹ ਸ਼ਾਦੀਆਂ ਵਿੱਚ ਵੀ ਗਾਉਂਦੇ ਸਨ ।

ਜਗਜੀਤ ਸਿੰਘ ਦੇ ਇੱਕਲੌਤੇ ਬੇਟੇ ਵਿਵੇਕ ਸਿੰਘ ਦੀ 1990 ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ । ਇਸ ਸਦਮੇ ਵਿੱਚੋਂ ਨਿਕਲਣ ਲਈ ਜਗਜੀਤ ਸਿੰਘ ਨੂੰ 6 ਮਹੀਨੇ ਦਾ ਸਮਾਂ ਲੱਗਿਆ । ਪੰਜਾਬੀ, ਬੰਗਾਲੀ, ਗੁਜਰਾਤੀ, ਹਿੰਦੀ ਅਤੇ ਨੇਪਾਲੀ ਵਿੱਚ ਗਾਉਣ ਵਾਲੇ ਜਗਜੀਤ ਸਿੰਘ ਨੂੰ ਪਦਮਸ਼੍ਰੀ ਤੇ ਪਦਮਵਿਭੂਸਣ ਨਾਲ ਨਵਾਜਿਆ ਗਿਆ ਸੀ । ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਹਮਸਫਰ ਚਿੱਤਰਾ ਨੇ ਗਜ਼ਲਾਂ ਸੁਣਨੀਆਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਗਜ਼ਲਾਂ ਸੁਣਦੇ ਹਨ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ । ਜਗਜੀਤ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਕੁਝ ਹੋਰ ਕਿੱਸੇ ਜਾਨਣ ਲਈ ਦੇਖੋ 'ਪੰਜਾਬ ਮੇਲ' 6 ਅਗਸਤ ਦਿਨ ਮੰਗਲਵਾਰ ਦੁਪਿਹਰ 2.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

Punjab Mail: Lesser Known Facts About Jagjit Singh Punjab Mail: Lesser Known Facts About Jagjit Singh

You may also like