ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ, ਇੰਦਰਜੀਤ ਨਿੱਕੂ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ

written by Shaminder | June 25, 2021

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।ਜਿਸ ਦੇ ਤਹਿਤ ਪੰਜਾਬ ਪੁਲਿਸ ਨੇ ਆਮ ਜਨਤਾ ਦੀ ਭਾਗੀਦਾਰੀ ਤੈਅ ਕਰਨ ਦੇ ਲਈ ਇੱਕ ਵੀਡੀਓ ਜਾਰੀ ਕੀਤਾ ਹੈ । Inderjit Nikku ਹੋਰ ਪੜ੍ਹੋ : ਅਰਜੁਨ ਕਪੂਰ ਨੂੰ ਡੇਟ ਕਰਨ ਵਾਲੀ ਮਲਾਇਕਾ ਅਰੋੜਾ ਬਣਨਾ ਚਾਹੁੰਦੀ ਹੈ ਬੇਟੀ ਦੀ ਮਾਂ 
inderjit nikku ਇਸ ਵੀਡੀਓ ‘ਚ ਗਾਇਕ ਅਤੇ ਅਦਾਕਾਰ ਇੰਦਰਜੀਤ ਨਿੱਕੂ ਬੋਲਦੇ ਹੋਏ ਦਿਖਾਈ ਦੇ ਰਹੇ ਹਨ ਕਿ ‘ਜੇ ਤੁਹਾਡੇ ਗਲੀ ਮੁਹੱਲੇ ‘ਚ ਕੋਈ ਨਸ਼ਾ ਕਰਦਾ ਹੈ ਜਾਂ ਫਿਰ ਵੇਚਦਾ ਹੈ ਤਾਂ ਤੁਸੀਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਓ ।

inderjit nikku Image From Instagram
ਉਨ੍ਹਾਂ ਨੇ ਕਿਹਾ ਕਿ ਨਾਂ ਨਸ਼ਾ ਕਰਾਂਗੇ ਅਤੇ ਨਾਂ ਹੀ ਕਰਨ ਦਿੱਤਾ ਜਾਵੇਗਾ । ਜੇ ਤੁਹਾਨੂੰ ਕਿਸੇ ਅਜਿਹੇ ਸ਼ਖਸ ਦੇ ਬਾਰੇ ਪਤਾ ਹੈ ਜੋ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਓ ਕੇਂਦਰ ‘ਚ ਭਰਤੀ ਕਰਵਾਇਆ ਜਾਵੇਗਾ । ਇੰਦਰਜੀਤ ਨਿੱਕੂ ਨੇ ਲੋਕਾਂ ਤੋਂ ਇਸ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।
ਆਓ ਸਾਰੇ ਰਲ ਮਿਲ ਕੇ ਪੰਜਾਬ ਪੁਲਿਸ ਦਾ ਸਾਥ ਦੇਈਏ ਅਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ । ਕਿਉਂਕਿ ਇਸ ਨਸ਼ੇ ਨੇ ਬਹੁਤ ਸਾਰੀਆਂ ਮਾਵਾਂ ਦੇ ਪੁੱਤਰ ਅਤੇ ਬਹੁਤ ਔਰਤਾਂ ਦੇ ਸੁਹਾਗ ਉਜਾੜ ਦਿੱਤੇ ਨੇ’।  

0 Comments
0

You may also like