ਅੱਜ ਹੈ ਬੀ.ਐੱਨ ਸ਼ਰਮਾ ਦਾ ਜਨਮ ਦਿਨ, ਇਸ ਤਰ੍ਹਾਂ ਟੀਵੀ ਸਕਰੀਨ ਤੋਂ ਤੈਅ ਕੀਤਾ ਸਿਨੇਮਾ ਸਕਰੀਨ ਤੱਕ ਦਾ ਸਫ਼ਰ

Written by  Lajwinder kaur   |  August 23rd 2020 06:09 PM  |  Updated: August 23rd 2020 06:19 PM

ਅੱਜ ਹੈ ਬੀ.ਐੱਨ ਸ਼ਰਮਾ ਦਾ ਜਨਮ ਦਿਨ, ਇਸ ਤਰ੍ਹਾਂ ਟੀਵੀ ਸਕਰੀਨ ਤੋਂ ਤੈਅ ਕੀਤਾ ਸਿਨੇਮਾ ਸਕਰੀਨ ਤੱਕ ਦਾ ਸਫ਼ਰ

ਪ੍ਰਸਿੱਧ ਐਕਟਰ ਬੀ.ਐੱਨ ਸ਼ਰਮਾ ਜੋ ਕਿ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ । ਉਹਨਾਂ ਦਾ ਟੀਵੀ ਡੈਬਿਊ 1985 ‘ਚ ਇੱਕ ਟੀਵੀ ਸ਼ੋਅ ਰਾਹੀਂ ਹੋਇਆ ਸੀ ।

happy birthday bn sharma

ਬੀ.ਐੱਨ ਸ਼ਰਮਾ ਨੇ ਮਸ਼ਹੂਰ ਪੰਜਾਬੀ ਐਕਟਰ ਮਰਹੂਮ ਜਸਪਾਲ ਭੱਟੀ ਜੀ ਦੇ ਟੀਵੀ ਸੀਰੀਅਲ ‘ਚ ਵੀ ਕੰਮ ਕੀਤਾ ਸੀ । ਜਦੋਂ ਬੀ.ਐੱਨ ਸ਼ਰਮਾ ਫ਼ਿਲਮਾਂ ‘ਚ ਆਏ ਤਾਂ ਉਹਨਾਂ ਨੂੰ ਖਲਨਾਇਕ ਦਾ ਰੋਲ ਮਿਲ ਰਿਹਾ ਸੀ ਪਰ ਅੱਜ ਕੱਲ ਉਹ ਇੱਕ ਕਾਮੇਡੀਅਨ ਦੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਹਨ । ਅਜਿਹੀ ਕੋਈ ਪੰਜਾਬੀ ਫ਼ਿਲਮ ਨਹੀਂ ਹੋਣੀ ਜਿਸ ‘ਚ ਉਨ੍ਹਾਂ ਦੀ ਕਾਮੇਡੀ ਦਾ ਤੜਕਾ ਨਾ ਲੱਗਿਆ ਹੋਵੇ ।

ਜੇ ਗੱਲ ਕਰੀਏ ਬੀ.ਐੱਨ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਵਿਸਾਖੀ ਲਿਸਟ, ਜੱਟ & ਜੂਲੀਅਟ 2, ਕੈਰੀ ਓਨ ਜੱਟਾ, ਮੰਜੇ ਬਿਸਤਰੇ, ਕੈਰੀ ਆਨ ਜੱਟਾ 2, ਗੋਲਕ ਬੁਗਨੀ ਬੈਂਕ ਤੇ ਬਟੂਆ, ਮੁੰਡਾ ਫਰੋਦਕੋਟੀਆ, ਖ਼ਤਰੇ ਦਾ ਘੁੱਗੂ ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network