ਪੰਜਾਬੀ ਅਦਾਕਾਰ ਬਨਿੰਦਰਜੀਤ ਬੰਨੀ ਨੇ ਆਪਣੀ ਧੀ ਦੇ ਜਨਮਦਿਨ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਇਹ ਅਰਦਾਸ

Written by  Lajwinder kaur   |  April 01st 2020 05:40 PM  |  Updated: April 01st 2020 05:40 PM

ਪੰਜਾਬੀ ਅਦਾਕਾਰ ਬਨਿੰਦਰਜੀਤ ਬੰਨੀ ਨੇ ਆਪਣੀ ਧੀ ਦੇ ਜਨਮਦਿਨ ‘ਤੇ ਸ਼ੇਅਰ ਕੀਤੀਆਂ ਤਸਵੀਰਾਂ ਤੇ ਪਰਮਾਤਮਾ ਅੱਗੇ ਕੀਤੀ ਇਹ ਅਰਦਾਸ

ਪਰਮਾਤਮਾ ਵੱਲੋਂ ਬਣੇ ਕੁਝ ਰਿਸ਼ਤੇ ਬਹੁਤ ਹੀ ਖੂਬਸੂਰਤ ਨੇ ਜਿਸ ‘ਚ ਇੱਕ ਹੈ ਬਾਪ ਤੇ ਧੀ ਦਾ ਰਿਸ਼ਤਾ । ਹਰ ਬਾਪ ਲਈ ਉਸ ਦੀ ਧੀ ਪਰੀ ਹੁੰਦੀ ਹੈ ਤੇ ਉਹ ਹਰ ਕੋਸ਼ਿਸ ਕਰਦਾ ਹੈ ਕਿ ਉਹ ਆਪਣੀ ਧੀ ਦੀਆਂ ਸਾਰੀਆਂ ਹੀ ਇਛਾਵਾਂ ਨੂੰ ਪੂਰਾ ਕਰੇ । ਹਰ ਪਿਤਾ ਲਈ ਆਪਣੇ ਧੀ ਦਾ ਜਨਮਦਿਨ ਬਹੁਤ ਹੀ ਖਾਸ ਹੁੰਦਾ ਹੈ । ਕਿਉਂਕਿ ਇਸ ਦਿਨ ਨਾਲ ਉਨ੍ਹਾਂ ਦੇ ਬਹੁਤ ਸਾਰੇ ਜਜ਼ਬਾਤ ਜੁੜੇ ਹੁੰਦੇ ਨੇ । ਜਿਸਦੇ ਚੱਲਦੇ ਪੰਜਾਬੀ ਫ਼ਿਲਮਾਂ ਵਿੱਚ ਵੱਖ ਵੱਖ ਭੂਮਿਕਾਵਾਂ ਅਦਾ ਕਰਨ ਵਾਲੇ ਪੰਜਾਬੀ ਅਦਾਕਾਰ ਬਨਿੰਦਰਜੀਤ ਸਿੰਘ ਬੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੀ ਲਾਡੋ ਰਾਣੀ ਦੇ ਜਨਮਦਿਨ ਤੇ ਬਹੁਤ ਹੀ ਪਿਆਰੀ ਪੋਸਟ ਪਾਈ ਹੈ । ਜੀ ਹਾਂ ਅੱਜ ਉਨ੍ਹਾਂ ਦੀ ਬੇਟੀ ਦਾ ਜਨਮ ਦਿਨ ਹੈ, ਜਿਸ ਨੂੰ ਵਿਸ਼ ਕਰਦੇ ਹੋਏ ਕੁਝ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ  ਕੀਤੀਆਂ ਨੇ । ਇਸ ਪੋਸਟ ਤੇ ਪੰਜਾਬੀ ਕਲਾਕਾਰ ਵੀ ਕਮੈਂਟਸ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

 

View this post on Instagram

 

Happy birthday my Doll @nadar

A post shared by Baninderjit Singh (@baninderbunny) on

ਹੋਰ ਵੇਖੋ:ਮਨਿੰਦਰ ਬੁੱਟਰ ਦੀ ਕਲਮ ਤੇ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Tod Da E Dil’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਬਨਿੰਦਰਜੀਤ ਬੰਨੀ ਅਕਸਰ ਹੀ ਆਪਣੀ ਧੀ ਦੇ ਨਾਲ ਬਿਤੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ ।

 

View this post on Instagram

 

Jhalle#15#November#ballu#teji#jelly

A post shared by Baninderjit Singh (@baninderbunny) on

ਜੇ ਗੱਲ ਕਰੀਏ ਬਨਿੰਦਰ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੀ ਪੰਜਾਬੀ ਫ਼ਿਲਮਾਂ ‘ਚ ਬਾਕਮਾਲ ਦੀ ਅਦਾਕਾਰੀ ਕਰ ਚੁੱਕੇ ਨੇ । ਉਹ ਨਿੱਕਾ ਜ਼ੈਲਦਾਰ 2, ਨਿੱਕਾ ਜ਼ੈਲਦਾਰ 3, ਝੱਲੇ, ਨਾਢੂ ਖਾਂ, ਡਾਕਾ ਵਰਗੀ ਕਈ ਫ਼ਿਲਮ ‘ਚ ਆਪਣੇ ਕਮੇਡੀ ਦੇ ਨਾਲ ਦਰਸ਼ਕਾਂ ਨੂੰ ਖੂਬ ਹਸਾ ਚੁੱਕੇ ਨੇ । ਉਹ ‘ਰੱਬ ਮੈਨੂੰ ਮਾਫ਼ ਕਰੀ’ , ‘ਬਿਊਟੀਫੁੱਲ ਬਿੱਲੋ’ ਤੋਂ ਇਲਾਵਾ ਕਈ ਹੋਰ ਫ਼ਿਲਮ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network