ਪੰਜਾਬੀ ਇੰਡਸਟਰੀ ਦੇ ਬਾਕਮਾਲ ਕਲਾਕਾਰ ਜਗਜੀਤ ਸੰਧੂ ਨਜ਼ਰ ਆਉਣਗੇ ਬਾਲੀਵੁੱਡ ਸਟਾਰਜ਼ ਨਾਲ ਇਸ ਵੈੱਬ ਸੀਰੀਜ਼ 'ਚ, ਦੇਖੋ ਵੀਡੀਓ

Written by  Aaseen Khan   |  May 19th 2019 10:21 AM  |  Updated: May 19th 2019 05:56 PM

ਪੰਜਾਬੀ ਇੰਡਸਟਰੀ ਦੇ ਬਾਕਮਾਲ ਕਲਾਕਾਰ ਜਗਜੀਤ ਸੰਧੂ ਨਜ਼ਰ ਆਉਣਗੇ ਬਾਲੀਵੁੱਡ ਸਟਾਰਜ਼ ਨਾਲ ਇਸ ਵੈੱਬ ਸੀਰੀਜ਼ 'ਚ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬਾਕਮਾਲ ਕਲਾਕਾਰ ਜਗਜੀਤ ਸੰਧੂ ਨਜ਼ਰ ਆਉਣਗੇ ਬਾਲੀਵੁੱਡ ਸਟਾਰਜ਼ ਨਾਲ ਇਸ ਵੈੱਬ ਸੀਰੀਜ਼ 'ਚ, ਦੇਖੋ ਵੀਡੀਓ: ਪੰਜਾਬੀ ਇੰਡਸਟਰੀ ਤੇ ਇਸ 'ਚ ਕੰਮ ਕਰਨ ਵਾਲੇ ਸਿਤਾਰੇ ਅੱਜ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਰੰਗ ਮੰਚ ਨੇ ਪੰਜਾਬੀ ਪਰਦੇ ਅਤੇ ਬਾਲੀਵੁੱਡ ਨੂੰ ਬਹੁਤ ਸਾਰੇ ਹੁਨਰਮੰਦ ਕਲਾਕਾਰ ਦਿੱਤੇ ਹਨ, ਜਿੰਨ੍ਹਾਂ 'ਚ ਇੱਕ ਨਾਮ ਹੈ ਜਗਜੀਤ ਸੰਧੂ। 2015 'ਚ ਆਈ ਦੇਵ ਖਰੌੜ ਹੋਰਾਂ ਦੀ ਫ਼ਿਲਮ ਰੁਪਿੰਦਰ ਗਾਂਧੀ - ਦ ਗੈਂਗਸਟਰ 'ਚ ਭੋਲੇ ਨਾਮ ਦੇ ਕਿਰਦਾਰ ਨੇ ਜਗਜੀਤ ਸੰਧੂ ਨੂੰ ਵੱਡੀ ਪਹਿਚਾਣ ਦਵਾਈ ਹੈ। ਫ਼ਿਲਮ ਕਿੱਸਾ ਪੰਜਾਬ 'ਚ 'ਸਪੀਡ' ਨਾਮ ਕਿਰਦਾਰ ਨਿਭਾ ਕੇ ਵੱਖਰੀ ਪਹਿਚਾਣ ਮਿਲੀ ਸੀ।

 

View this post on Instagram

 

Here is my first Netflix series “Leila” trailer...for watch full trailer go on bio @netflix_in #14june

A post shared by Jagjeet Sandhu (@ijagjeetsandhu) on

ਆਪਣੀ ਬਾਕਮਾਲ ਅਦਾਕਾਰੀ ਦੇ ਚਲਦਿਆਂ ਪੰਜਾਬੀ ਇੰਡਸਟਰੀ 'ਚ ਵੱਡਾ ਨਾਮ ਖੱਟਣ ਵਾਲੇ ਜਗਜੀਤ ਸੰਧੂ ਹੁਣ ਨੈੱਟ ਫਲਿਕਸ ਦੀ ਅਗਲੀ ਵੈੱਬ ਸੀਰੀਜ਼ 'ਲੈਲਾ' 'ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। ਨੈੱਟ ਫਲਿਕਸ ਦੀ ਇਸ ਵੈੱਬ ਸੀਰੀਜ਼ 'ਚ ਬਾਲੀਵੁੱਡ ਦੇ ਵੀ ਵੱਡੇ ਚਿਹਰੇ ਨਜ਼ਰ ਆਉਣਗੇ ਜਿੰਨ੍ਹਾਂ 'ਚ ਹੁਮਾ ਕੁਰੈਸ਼ੀ, ਸਿਧਾਰਥ, ਅਤੇ ਰਾਹੁਲ ਖੰਨਾ ਸ਼ਾਮਿਲ ਹਨ।

ਹੋਰ ਵੇਖੋ : ਪੰਜਾਬੀ ਇੰਡਸਟਰੀ 'ਚ ਨਹੀਂ ਦੇਖਿਆ ਹੋਵੇਗਾ ਅਜਿਹਾ ਐਕਸ਼ਨ, ਡੀ.ਐੱਸ.ਪੀ.ਦੇਵ ਦਾ ਟੀਜ਼ਰ ਰਿਲੀਜ਼, ਦੇਖੋ ਵੀਡੀਓ

 

View this post on Instagram

 

ਠੰਡ ਪਾ... @ijagjeetsandhu #jagjeetsandhu #sunday #black

A post shared by Jagjeet Sandhu (@ijagjeetsandhu) on

ਜਗਜੀਤ ਸੰਧੂ ਵੀ ਆਪਣੀ ਅਦਾਕਾਰੀ ਦੀ ਛਾਪ ਛੱਡਦੇ ਇਸ ਸੀਰੀਜ਼ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਜਗਜੀਤ ਸੰਧੂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਫ਼ਿਲਮ 'ਛੜਾ' 'ਚ ਵੀ ਭੂਮਿਕਾ ਨਿਭਾ ਰਹੇ ਹਨ। ਜਿਸ ਦਾ ਟਰੇਲਰ 20 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ 21 ਜੂਨ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਜਗਜੀਤ ਸੰਧੂ ਰੁਪਿੰਦਰ ਗਾਂਧੀ 1 ਅਤੇ 2, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸੱਜਣ ਸਿੰਘ ਰੰਗਰੂਟ ਆਦਿ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network