ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ?

Written by  Aaseen Khan   |  June 08th 2019 12:56 PM  |  Updated: June 08th 2019 12:56 PM

ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ?

ਇੰਨ੍ਹਾਂ ਨੰਨ੍ਹੇ ਚਿਹਰਿਆਂ 'ਚ ਛੁਪੇ ਹਨ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਵੱਡੇ ਨਾਮ, ਕੀ ਤੁਸੀਂ ਪਹਿਚਾਣੇ ? : ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦਾ ਸੁਨਹਿਰੀ ਦੌਰ ਚੱਲ ਰਿਹਾ ਹੈ। ਪੰਜਾਬੀ ਗਾਣੇ ਤੇ ਫ਼ਿਲਮਾਂ ਹਰ ਰੋਜ਼ ਹੀ ਨਵੇਂ ਨਵੇਂ ਕੀਰਤੀਮਾਨ ਵੀ ਬਣਾ ਰਹੇ ਹਨ। ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਅਕਸਰ ਹੀ ਸਿਨੇਮਾ ਦੀ ਤਰ੍ਹਾਂ ਆਪਣੇ ਵੱਖਰੇ ਵੱਖਰੇ ਅੰਦਾਜ਼ ਤੇ ਰੂਪ ਸ਼ੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਅੱਗੇ ਪੇਸ਼ ਕਰਦੇ ਰਹਿੰਦੇ ਹਨ। ਅੱਜ ਅਜਿਹੇ ਹੀ ਪੰਜਾਬੀ ਇੰਡਸਟਰੀ ਦੀਆਂ ਕੁਝ ਉਹਨਾਂ ਖ਼ੂਬਸੂਰਤ ਅਦਾਕਾਰਾਵਾਂ ਅਤੇ ਗਾਇਕਾ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਜਿਹੜੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀਆਂ ਹਨ।

ਇਹ ਪਹਿਲੀ ਤਸਵੀਰ ਹੈ ਮਾਡਲ, ਐਕਟਰ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦੀ ਜਿਹੜੇ ਬਚਪਨ 'ਚ ਵੀ ਬਹੁਤ ਕਿਊਟ 'ਤੇ ਪਿਆਰੇ ਨਜ਼ਰ ਆ ਰਹੇ ਹਨ।

ਇਸੇ ਤਰ੍ਹਾਂ ਅਗਲੀ ਤਸਵੀਰ 'ਚ ਅਦਾਕਾਰਾਵਾਂ 'ਚ ਵੱਡਾ ਨਾਮ ਬਣ ਚੁੱਕੀ ਸਿਮੀ ਚਾਹਲ ਦੀ ਤਸਵੀਰ ਹੈ ਜਿਸ 'ਚ ਉਹ ਆਪਣੇ ਨਟਖਟ ਅੰਦਾਜ਼ 'ਚ ਹੀ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ।

ਹੋਰ ਵੇਖੋ : ਆ ਰਿਹਾ ਸਿਕੰਦਰ ਇੱਕ ਵਾਰ ਫੇਰ, ਦੇਖੋ ਸਿਕੰਦਰ 2 ਦਾ ਜ਼ਬਰਦਸਤ ਟੀਜ਼ਰ

ਅਗਲੀ ਤਸਵੀਰ ਜਾਣੀ ਪਹਿਚਾਣੀ ਲੱਗ ਰਹੀ ਹੋਵਗੀ। ਕਿਉਂਕਿ ਸ਼ੋਸ਼ਲ ਮੀਡੀਆ ਅਤੇ ਆਪਣੇ ਗੀਤਾਂ ਰਾਹੀਂ ਇਹ ਚਿਹਰਾ ਸਾਹਮਣੇ ਆਉਂਦਾ ਰਹਿੰਦਾ ਹੈ। ਜੀ ਹਾਂ ਇਹ ਤਸਵੀਰਾਂ ਹਨ ਜੈਸਮੀਨ ਸੈਂਡਲਾਸ ਦੀਆਂ ਜਿਹੜੇ ਹਰ ਇੱਕ ਪਲ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network