Advertisment

ਬੱਬੂ ਮਾਨ ਦੀ ਫ਼ਿਲਮ 'ਹਸ਼ਰ' ਦੀ ਇਸ ਅਦਾਕਾਰਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ,ਲਿਖਿਆ ਭਾਵੁਕ ਮੈਸੇਜ਼ 

author-image
By Shaminder
New Update
ਬੱਬੂ ਮਾਨ ਦੀ ਫ਼ਿਲਮ 'ਹਸ਼ਰ' ਦੀ ਇਸ ਅਦਾਕਾਰਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ,ਲਿਖਿਆ ਭਾਵੁਕ ਮੈਸੇਜ਼ 
Advertisment
ਅਦਾਕਾਰਾ ਗੁਰਲੀਨ ਚੋਪੜਾ ਏਨੀਂ ਦਿਨੀਂ ਆਪਣੀ ਫ਼ਿਲਮ ਗੁਰਮੁਖ ਦੀ ਸ਼ੂਟਿੰਗ 'ਚ ਰੁੱਝੀ ਹੋਏ ਹਨ । ਪਰ ਉਹ ਆਪਣੇ ਪਰਿਵਾਰ ਲਈ ਵੀ ਪੂਰਾ ਸਮਾਂ ਦਿੰਦੇ ਹਨ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਗੁਰਲੀਨ ਚੋਪੜਾ ਬੱਬੂ ਮਾਨ ਦੀ ਫ਼ਿਲਮ ਹਸ਼ਰ 'ਚ ਬਤੌਰ ਮੁੱਖ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਏ ਸਨ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੋਰ ਵੇਖੋ :ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ
Advertisment
https://www.instagram.com/p/BxXmZ-cHM8t/ ਹੁਣ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ ਨੂੰ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਮਾਂ ਦੀ ਉਸਤਤ ਕਰਦਿਆਂ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ "ਮਾਏ ਤੇਰੇ ਵਿਹੜੇ ਵਿੱਚ ਰੱਬ ਵੱਸਦਾ ਇੱਕ ਪਲ ਵੀ ਤੈਥੋਂ ਦੂਰ ਨਾਂ ਜਾਵਾਂ" ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ । https://www.instagram.com/p/BxXkuOanhTE/ ਉਨ੍ਹਾਂ ਨੇ ਆਪਣੀ ਮਾਂ ਅਤੇ ਭਰਾ ਨਾਲ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ ਕਿ "ਦੋਨਾਂ ਵਿੱਚੋਂ ਕਿਸ ਨੂੰ ਜ਼ਿਆਦਾ ਪਿਆਰ ਕਰਦੀ ਮਾਂ ???? ਇਹ ਨਾਂ ਉਹ ਦੱਸ ਸਕਦੀ ਨਾਂ ਅਸੀਂ । https://www.instagram.com/p/Bxbe6m3ndtr/ ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment