ਪੰਜਾਬੀ ਅਦਾਕਾਰਾ ਜਪਜੀ ਖਹਿਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

Written by  Lajwinder kaur   |  February 11th 2020 06:14 PM  |  Updated: February 11th 2020 06:14 PM

ਪੰਜਾਬੀ ਅਦਾਕਾਰਾ ਜਪਜੀ ਖਹਿਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਆਪਣੀ ਤਸਵੀਰ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਫੋਟੋ ਪੋਸਟ ਕਰਦੇ ਲਿਖਿਆ ਹੈ ‘ਵਾਹਿਗੁਰੂ ਜੀ’

 

View this post on Instagram

 

#waheguru

A post shared by Japji Khaira (@thejapjikhaira) on

ਹੋਰ ਵੇਖੋ:ਬਾਲੀਵੁੱਡ ਸਟਾਰ ਗੋਵਿੰਦਾ ਪਰਿਵਾਰ ਸਮੇਤ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਦੇਖੋ ਤਸਵੀਰਾਂ

ਦੱਸ ਦਈਏ ਉਹ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਿਸਦੇ ਚੱਲਦੇ ਉਹ ਪੰਜਾਬੀ ਪਹਿਰਾਵੇ ‘ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆਏ।

 

View this post on Instagram

 

Shooting in 42 Degree @jora_the_second_chapter @thejapjikhaira @sonpreetjawanda #Bathinda #hometown #bathinde_wale_bai_films

A post shared by Amardeep singh gill (@amardeepsinghgill_official) on

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਰਾਜਨੀਤਿਕ ਥ੍ਰਿਲਰ ‘ਤੇ ਬਣੀ  ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਉਹ ਇਸ ਫ਼ਿਲਮ ‘ਚ ਸਿਆਸੀ ਆਗੂ ਦੇ ਰੋਲ ‘ਚ ਨਜ਼ਰ ਆਉਣਗੇ। ਉਨ੍ਹਾਂ ਦੀ ਇਹ ਫ਼ਿਲਮ ਅਗਲੇ ਮਹੀਨੇ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਇਹ ਫ਼ਿਲਮ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ। ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network