ਕੁਰਸੀ ‘ਤੇ ਬੈਠੀ ਨਜ਼ਰ ਆ ਰਹੀ ਇਸ ਬੱਚੀ ਨੂੰ ਤੁਸੀਂ ਪਹਿਚਾਣਿਆ ? ਅੱਜ ਹੈ ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ, ਕਮੈਂਟ ਕਰਕੇ ਦੱਸੋ ਨਾਂਅ

Written by  Lajwinder kaur   |  August 28th 2020 09:05 AM  |  Updated: August 27th 2020 09:20 PM

ਕੁਰਸੀ ‘ਤੇ ਬੈਠੀ ਨਜ਼ਰ ਆ ਰਹੀ ਇਸ ਬੱਚੀ ਨੂੰ ਤੁਸੀਂ ਪਹਿਚਾਣਿਆ ? ਅੱਜ ਹੈ ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ, ਕਮੈਂਟ ਕਰਕੇ ਦੱਸੋ ਨਾਂਅ

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕਲਾਕਾਰ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਜਿਸ ਕਰਕੇ ਫੈਨਜ਼ ਨੂੰ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਵੀ ਖੂਬ ਪਸੰਦ ਆਉਂਦੀਆਂ ਨੇ । ਬਾਲੀਵੁੱਡ ਵਾਂਗ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ ।

  

ਜਿਹੜੀ ਤਸਵੀਰ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੇ ਹਾਂ, ਉਹ ਹੈ ਪੰਜਾਬੀ ਜਗਤ ਦੀ ਖ਼ੂਬਸੂਰਤ ਮਾਡਲ ਤੇ ਅਦਾਕਾਰਾ ਦੀ  । ਕੁਰਸੀ ‘ਤੇ ਬੈਠੀ ਬੱਚੀ ਹੋਰ ਕੋਈ ਨਹੀਂ ਸਗੋ ਕਮਲ ਖੰਗੂਰਾ ਹੈ । ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਤਸਵੀਰ ਨੂੰ ਉਨ੍ਹਾਂ ਰੱਖੜੀ ਦੇ ਮੌਕੇ ਆਪਣੇ ਭਰਾਵਾਂ ਦੇ ਨਾਲ ਸਾਂਝੀ ਕੀਤੀ ਸੀ।

ਆਪਣੀਆਂ ਖ਼ੂਬਸੂਰਤ ਅਦਾਵਾਂ ਨਾਲ ਸਭ ਨੂੰ ਮੋਹ ਲੈਣ ਵਾਲੀ ਕਮਲ ਖੰਗੂਰਾ ਨੇ ਪਿਛਲੇ ਸਾਲ ਫਿਰ ਤੋਂ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵਾਪਸੀ ਕੀਤੀ ਹੈ । ਉਹ ਪੰਜਾਬੀ ਫ਼ਿਲਮ ਟਾਈਟੈਨਿਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ । ਇਸ ਤੋਂ ਇਲਾਵਾ ਉਹ ਮੁੜ ਤੋਂ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ । ਉਹ ਰੌਸ਼ਨ ਪ੍ਰਿੰਸ, ਮਨਕਿਰਤ ਔਲਖ, ਗੀਤਾ ਜ਼ੈਲਦਾਰ, ਆਰ ਨੇਤ, ਸਾਰਥੀ ਕੇ  ਵਰਗੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਾਦੂ ਬਿਖੇਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network