ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ਹੀਰੋਇਨ ਲਵਲੀਨ ਕੌਰ ਸਾਸਨ ਬਣੀ ਮਾਂ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਖੁਸ਼ੀ

written by Rupinder Kaler | February 25, 2020

ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ‘ਗੁੱਡ ਨਿਊਜ਼’ ਆ ਰਹੀ ਹੈ । ਜਿੱਥੇ ਕੁਝ ਦਿਨ ਪਹਿਲਾਂ ਪਾਲੀਵੁੱਡ ਦੀ ਹਿੱਟ ਹੀਰੋਇਨ ਨੀਰੂ ਬਾਜਵਾ ਨੇ ਜੁੜਵਾ ਬੇਟੀਆਂ ਨੂੰ ਜਨਮ ਦਿੱਤਾ ਹੈ ਉੱਥੇ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ਹੀਰੋਇਨ ਲਵਲੀਨ ਕੌਰ ਸਾਸਨ ਨੇ ਬੇਬੀ ਬੁਆਏ ਨੂੰ ਜਨਮ ਦਿੱਤਾ ਹੈ । ਇਸ ਸਭ ਦੀ ਜਾਣਕਾਰੀ ਲਵਲੀਨ ਕੌਰ ਸਾਸਨ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ । https://www.instagram.com/p/B812wnTFulq/ ਬੱਚੇ ਦਾ ਜਨਮ 19 ਫਰਵਰੀ ਨੂੰ ਹੋਇਆ ਸੀ । ਲਵਲੀਨ ਕੌਰ ਵੱਲੋਂ ਸਾਂਝੀ ਕੀਤੀਆਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । https://www.instagram.com/p/B83EXucF5Ft/ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਵਲੀਨ ਕੌਰ ਸਾਸਨ ਨੇ ਪਿਛਲੇ ਸਾਲ ਆਪਣੇ ਬੁਅਏ ਫ੍ਰੈਂਡ ਕੌਸ਼ਿਕ ਕ੍ਰਿਸ਼ਨਾਮੂਰਤੀ ਨਾਲ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ । ਅੰਮ੍ਰਿਤਸਰ ਵਿੱਚ ਹੋਏ ਇਸ ਵਿਆਹ ਵਿੱਚ ਦੋਹਾਂ ਦੇ ਨਜਦੀਕੀ ਰਿਸ਼ਤੇਦਾਰ ਪਹੁੰਚੇ ਸਨ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ । https://www.instagram.com/p/B3uBQZUlnFg/ https://www.instagram.com/p/B8Y9rQzlbPr/

0 Comments
0

You may also like