ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਨੀਰੂ ਬਾਜਵਾ ਨੇ ਸਾਂਝੀ ਕੀਤੀ ਬੇਬੀ ਬੰਪ ਵਾਲੀ ਤਸਵੀਰ

Written by  Lajwinder kaur   |  December 25th 2019 11:12 AM  |  Updated: December 25th 2019 11:12 AM

ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਨੀਰੂ ਬਾਜਵਾ ਨੇ ਸਾਂਝੀ ਕੀਤੀ ਬੇਬੀ ਬੰਪ ਵਾਲੀ ਤਸਵੀਰ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਆਪਣੇ ਲਾਈਫ ਪਾਟਨਰ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਸਾਰਿਆਂ ਨੂੰ ਮੈਰੀ ਕ੍ਰਿਸਮਸ ਸਾਡੇ ਵੱਲੋਂ’

 

View this post on Instagram

 

Sareya nu Merry Christmas from us ?? @vanmysteryman05 ?

A post shared by Neeru Bajwa (@neerubajwa) on

ਹੋਰ ਵੇਖੋ:ਨੀਰੂ ਬਾਜਵਾ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ’ਤੇ ਦਿੱਤਾ ਇਹ ਤੋਹਫਾ

ਇਸ ਤਸਵੀਰ ‘ਚ ਉਹ ਰੈੱਡ ਰੰਗ ਦੀ ਡਰੈੱਸ ‘ਚ ਆਪਣਾ ਬੇਬੀ ਬੰਪ ਫਲੌਂਟ ਕਰਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਨੀਰੂ ਬਾਜਵਾ ਇੱਕ ਵਾਰ ਫਿਰ ਤੋਂ ਮਾਂ ਬਣਨ ਵਾਲੀ ਹੈ। ਇਸ ਵਾਰ ਉਨ੍ਹਾਂ ਦੇ ਘਰ ਜੁੜਵੇਂ ਬੱਚੇ ਆਉਣ ਵਾਲੇ ਨੇ ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਸੀ, ‘ਤੁਹਾਡੇ ਸਾਰਿਆਂ ਨਾਲ ਮੈਂ ਗੁੱਡ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਲਦ ਹੀ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਹਾਂ...ਧੰਨਵਾਦ'

ਨੀਰੂ ਬਾਜਵਾ ਜਿਹੜੇ ਮੂਲ ਰੂਪ ਤੋਂ ਕੈਨੇਡਾ ਤੋਂ ਹਨ। ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਣ ਵਾਲੀ ਨੀਰੂ ਬਾਜਵਾ ਨੇ ਸਾਲ 1998 'ਚ ਦੇਵ ਆਨੰਦ ਦੀ ਫਿਲਮ 'ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇੰਡੀਅਨ ਟੀਵੀ ਸੀਰੀਅਲ ‘ਚ ਕੰਮ ਕੀਤਾ । ਬਾਅਦ ‘ਚ ਉਨ੍ਹਾਂ ਨੇ ਪੰਜਾਬੀ ਗੀਤਾਂ ਤੇ ਪੰਜਾਬੀ ਪੰਜਾਬੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ। ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ‘ਚ ਚੰਗਾ ਨਾਂਅ ਕਮਾਇਆ ਹੈ। ਉਨ੍ਹਾਂ ਨੇ ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ 2, ਸਰਦਾਰ ਜੀ 2, ਆਟੇ ਦੀ ਚਿੜੀ, ਛੜਾ ਵਰਗੀ ਕਈ ਹਿੱਟ ਫ਼ਿਲਮਾਂ ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਦਿੱਤੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network