ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹੁੰਚੀ BIGG BOSS ਦੇ ਘਰ, ਵਿਵਾਦ ਤੋਂ ਬਟੋਰੀਆਂ ਸਨ ਸੁਰਖ਼ੀਆਂ

Written by  Lajwinder kaur   |  September 30th 2019 11:09 AM  |  Updated: September 30th 2019 11:09 AM

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹੁੰਚੀ BIGG BOSS ਦੇ ਘਰ, ਵਿਵਾਦ ਤੋਂ ਬਟੋਰੀਆਂ ਸਨ ਸੁਰਖ਼ੀਆਂ

ਬਿੱਗ ਬੌਸ 13 ਦਾ ਆਗਾਜ਼ ਹੋ ਚੁੱਕਿਆ ਹੈ। ਜਿੱਥੇ ਸਿਰਫ਼ ਟੀਵੀ ਤੇ ਬਾਲੀਵੁੱਡ ਤੋਂ ਹੀ ਨਹੀਂ ਸਗੋਂ ਪੰਜਾਬੀ ਐਂਨਟਰਟੇਨਮੇਂਟ ਇੰਡਸਟਰੀ ਦੀ ਮਾਡਲ ਤੇ ਐਕਟਰ ਸ਼ਹਿਨਾਜ਼ ਗਿੱਲ ਨੇ ਸ਼ਿਰਕਤ ਕਰ ਚੁੱਕੀ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਨੂੰ ਪਹਿਚਾਣ ‘ਮਾਝੇ ਦੀ ਜੱਟੀ’ ਗਾਣੇ ਤੋਂ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਾ ਸ਼ਾਹ ਕਾਲਾ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਸੀ। ਸ਼ਹਿਨਾਜ਼ ਸਿਰਫ ਇੱਕ ਸਫਲ ਮਾਡਲ ਤੇ ਐਕਟਰੈੱਸ ਹੀ ਨਹੀਂ ਸਗੋਂ ਕਮਾਲ ਦੀ ਸਿੰਗਰ ਵੀ ਹੈ। ਉਨ੍ਹਾਂ ਨੇ ਸਰਪੰਚ ਵਰਗੇ ਗੀਤਾਂ ਦੇ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਹਾਲ ਹੀ ਉਹ ਆਪਣੇ ਗੀਤ ਵਹਿਮ ਨੂੰ ਲੈ ਕੇ ਸੁਰਖ਼ੀਆਂ ‘ਚ ਛਾਏ ਹੋਏ ਨੇ।

ਹੋਰ ਵੇਖੋ:ਪੜਦਾਦੇ ਪ੍ਰਿਥਵੀ ਰਾਜ ਕਪੂਰ ਤੋਂ ਲੈ ਕੇ ਪੋਤੇ ਰਣਬੀਰ ਕਪੂਰ ਤੱਕ ਸਾਰਾ ਹੀ ਪਰਿਵਾਰ ਨਜ਼ਰ ਆ ਚੁੱਕਿਆ ਹੈ ਸਰਦਾਰੀ ਲੁੱਕ ‘ਚ

ਜੇ ਗੱਲ ਕਰੀਏ ਤਾਂ ਇਸ ਸਾਲ ਦੀ ਸ਼ੁਰੂਆਤ ‘ਚ ਹੀ ਉਨ੍ਹਾਂ ਨੇ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਗਾਣੇ ਉੱਤੇ ਟਿੱਪਣੀ ਕਰਕੇ ਮਨੋਰੰਜਨ ਜਗਤ ਦੇ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਸੀ। ਜਿਸਦੇ ਚੱਲਦੇ ਦੋਵਾਂ ਅਦਾਕਾਰਾਂ ‘ਚ ਵਿਵਾਦ ਕਾਫੀ ਸਮੇਂ ਸੋਸ਼ਲ ਮੀਡੀਆ ਉੱਤੇ ਛਾਇਆ ਰਿਹਾ।

 

View this post on Instagram

 

A post shared by Shehnaaz Shine (@shehnaazgill) on

ਜੇ ਗੱਲ ਕਰੀਏ ਸ਼ਾਹਿਨਾਜ਼ ਗਿੱਲ ਦੇ ਕੰਮ ਦੀ ਤਾਂ ਉਹ ਗਿੱਪੀ ਗਰੇਵਾਲ ਤੇ ਜ਼ਰੀਨ ਖ਼ਾਨ ਦੀ ਫ਼ਿਲਮ ਡਾਕਾ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network