ਪੰਜਾਬੀ ਤੇ ਉਰਦੂ ਦੀ ਲੇਖਿਕਾ ਸੁਲਤਾਨਾ ਬੇਗਮ ਦੇ ਇੰਤਕਾਲ ‘ਤੇ ਨਾਮੀ ਹਸਤੀਆਂ ਨੇ ਜਤਾਇਆ ਦੁੱਖ

written by Lajwinder kaur | May 29, 2022

ਸਾਹਿਤ ਖੇਤਰ 'ਚ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਦੇਹਾਂਤ ਹੋ ਗਿਆ ਹੈ। ਸੁਲਤਾਨਾ ਬੇਗਮ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸੀ। ਜਾਣਕਾਰੀ ਅਨੁਸਾਰ ਸੁਲਤਾਨਾ ਬੇਗਮ ਦੇ ਮੁੱਖ ਕਾਵਿ ਸੰਗ੍ਰਹਿ ਗੁਲਜ਼ਾਰਾਂ, ਬਹਾਰਾਂ ਤੇ ਸ਼ਗੂਫੇ ਸਨ। ਸੁਲਤਾਨਾ ਬੇਗਮ ਡਿਪਟੀ ਡਾਇਰੈਕਟਰ ਵਜੋਂ ਰਿਟਾਇਰ ਵੀ ਹੋਏ ਸਨ। ਉਹ ਪਟਿਆਲਾ ਦੇ ਰਹਿਣ ਵਾਲੇ ਸਨ ਤੇ ਅੱਜ ਕੱਲ੍ਹ ਆਪਣੀ ਬੇਟੀ ਕੋਲ ਰਹਿੰਦੇ ਸੀ। 72 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ ਹੈ।

Sultana begam death-min image From google

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਮਰਹੂਮ ਪਿਤਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਪੰਜਾਬੀ ਕਲਾਕਾਰ, ਅਦਾਕਾਰ ਦਾ ਦੁੱਖ ਕੀਤਾ ਸਾਂਝਾ

ਪੰਜਾਬੀ ਤੇ ਉਰਦੂ ਲੇਖਿਕਾ ਡਾ. ਸੁਲਤਾਨਾ ਬੇਗਮ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਡਾ. ਸੁਲਤਾਨਾ ਬੇਗਮ ਸਾਹਿਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ।

sultana begam,,- image From google

ਡਾ. ਸੁਲਤਾਨਾ ਬੇਗਮ ਦੇ ਮਹੱਤਵਪੂਰਨ ਕਾਵਿ ਸੰਗ੍ਰਹਿ ਗੁਲਜ਼ਾਰਾਂ ਤੇ ਬਹਾਰਾਂ ਸਨ ਜਦ ਕਿ ਵਾਰਤਕ ਪੁਸਤਕ ਸ਼ਗੂਫ਼ੇ ਉਸ ਦੀ ਚਰਚਿਤ ਪੁਸਤਕ ਹੈ। ਕਤਰਾ ਕਤਰਾ ਜ਼ਿੰਦਗੀ ਉਸ ਦੀ ਸਵੈ ਜੀਵਨੀ ਸੀ।

sultana begum dies image From google

ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸੁਲਤਾਨਾ ਬੇਗਮ ਦੇ ਤੁਰ ਜਾਣ ਨਾਲ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਖਾਸ ਗੱਲ ਇਹ ਹੈ ਕਿ ਉਹ ਮੁਸਲਮਾਨਾ ਜੇ ਘਰ ਜੰਮੀ ਸੀ ਤੇ ਉਹਨਾਂ ਦਾ ਪਾਲਣ-ਪੋਸ਼ਣ ਹਿੰਦੂਆਂ ਦੇ ਘਰ ਹੋਇਆ ਸੀ ਤੇ ਫਿਰ ਇੱਕ ਸਿੱਖ ਪਰਿਵਾਰ ਵਿਚ ਉਹਨਾਂ ਦਾ ਵਿਆਹ ਹੋਇਆ ਸੀ। ਵੰਡ ਤੋਂ ਦੋ ਸਾਲ ਬਾਅਦ ਪੈਦਾ ਹੋਈ ਪੰਜਾਬ ਵਿਚ ਰਹਿਣ ਵਾਲੀ 72 ਸਾਲਾ ਲੇਖਿਕਾ ਨੇ ਕਦੇ ਵੀ ਧਰਮ ਨੂੰ ਆਪਣੇ ਜੀਵਨ 'ਤੇ ਨਹੀਂ ਚੱਲਣ ਦਿੱਤਾ ਅਤੇ ਉਹ ਇਸ ਦਾ ਮੁੱਖ ਕਾਰਨ ਆਪਣੇ ਅੰਤਰ-ਧਰਮ ਦੇ ਪਾਲਣ-ਪੋਸ਼ਣ ਨੂੰ ਦਿੰਦੀ ਹੈ।

 

You may also like