ਪੰਜਾਬੀ ਕਲਾਕਾਰਾਂ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ, ਘਰਾਂ ‘ਚ ਰਹਿ ਕੇ ਹੀ ਪ੍ਰਮਾਤਮਾ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ

Written by  Lajwinder kaur   |  April 13th 2020 11:11 AM  |  Updated: April 13th 2020 11:11 AM

ਪੰਜਾਬੀ ਕਲਾਕਾਰਾਂ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ, ਘਰਾਂ ‘ਚ ਰਹਿ ਕੇ ਹੀ ਪ੍ਰਮਾਤਮਾ ਨੂੰ ਅਰਦਾਸ ਕਰਨ ਦੀ ਕੀਤੀ ਬੇਨਤੀ

13 ਅਪ੍ਰੈਲ ਯਾਨੀ ਕਿ ਅੱਜ ਦਾ ਦਿਨ ਪੰਜਾਬ ਤੇ ਪੰਜਾਬੀਆਂ ਦੇ ਜੀਵਨ ‘ਚ ਅਹਿਮ ਦਿਨਾਂ ‘ਚੋਂ ਇੱਕ ਹੈ । ਜੀ ਹਾਂ ਇਸ ਦਿਨ, ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ‘ਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ । ਇਹ ਦਿਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਦਿਨ ਕਿਸਾਨ ਵਾਢੀ ਕਰਕੇ ਕਣਕ ਨੂੰ ਸਾਂਭ ਲੈਂਦੇ ਨੇ ।

ਪੰਜਾਬੀ ਕਲਾਕਾਰਾਂ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਮੁਬਾਰਕਾਂ ਦਿੱਤੀਆਂ ਨੇ, ਨਾਲ ਹੀ ਸਭ ਨੂੰ ਬੇਨਤੀ ਕੀਤੀ ਹੈ ਕਿ ਇਸ ਵਾਰ ਵਿਸਾਖੀ ਦੇ ਮੌਕੇ ‘ਤੇ ਆਪਣੇ ਘਰਾਂ ‘ਚ ਹੀ ਰਹਿ ਕੇ ਗੁਰੂ ਦੀ ਬਾਣੀ ਪੜ ਕੇ ਸਾਰੇ ਸੰਸਾਰ ਦੀ ਸੁੱਖ ਦੀ ਅਰਦਾਸ ਕਰਣ ਲਈ ਕਿਹਾ ਹੈ । ਜੀ ਹਾਂ ਇਹ ਸਮਾਂ ਬਹਾਰ ਨਿਕਲਣ ਦਾ ਨਹੀਂ ਸਗੋਂ ਘਰ ‘ਚ ਹੀ ਰਹਿ ਕੇ ਵਾਹਿਗੁਰੂ ਜੀ ਨੂੰ ਅਰਦਾਸ ਕਰਕੇ ਸਭ ਦੀ ਸੁੱਖ ਮੰਗਣ ਦਾ ਹੈ ।

ਪਰਮੀਸ਼ ਵਰਮਾ ਨੇ ਵੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਪ ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ੀਆਂ ਖੇੜੇ ਬਣੇ ਰਹਿਣ ।

ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਇੰਸਟਾਗ੍ਰਾਮ ਉੱਤੇ ਪੋਸਟ ਪਾ ਕੇ ਸਭ ਨੂੰ ਸੁਨੇਹੇ ਦਿੰਦੇ ਹੋਏ ਲਿਖਿਆ ਹੈ – ‘ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਜੀ । ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਜੀ। ਮਾਲਕ ਮੇਹਰ ਕਰੇ’

 

View this post on Instagram

 

Khalsa panth de saajna divas diyan saariaan nu lakh lakh vadhaayian hon ji... Waheguru ji sarbat da bhala karan ????

A post shared by Nimrat Khaira (@nimratkhairaofficial) on

ਇਸ ਤੋਂ ਇਲਾਵਾ ਨਿਮਰਤ ਖਹਿਰਾ, ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਜਪਜੀ ਖਹਿਰਾ, ਤਰਸੇਮ ਜੱਸੜ ਤੋਂ ਇਲਾਵਾ ਕਈ ਕਲਾਕਾਰਾਂ ਨੇ ਸੰਗਤਾਂ ਨੂੰ ਵਧਾਈਆਂ ਦੇ ਨਾਲ ਘਰ ‘ਚ ਹੀ ਰਹਿ ਕੇ ਅਰਦਾਸ ਕਰਨ ਦੀ ਗੱਲ ਆਖੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network