ਜਨਤਾ ਕਰਫਿਊ ਨੂੰ ਸਪੋਟ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ, ਲੋਕਾਂ ਨੂੰ ਵੀ ਘਰ ‘ਚ ਰਹਿਣ ਦੀ ਕੀਤੀ ਬੇਨਤੀ

Written by  Lajwinder kaur   |  March 22nd 2020 02:35 PM  |  Updated: March 22nd 2020 02:35 PM

ਜਨਤਾ ਕਰਫਿਊ ਨੂੰ ਸਪੋਟ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ, ਲੋਕਾਂ ਨੂੰ ਵੀ ਘਰ ‘ਚ ਰਹਿਣ ਦੀ ਕੀਤੀ ਬੇਨਤੀ

ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ।  ਜਿਸਦੇ ਚੱਲਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ 22 ਮਾਰਚ ਯਾਨੀ ਕਿ ਅੱਜ ਜਨਤਾ ਕਰਫਿਊ ਦਾ ਐਲਾਨ ਸੀ । ਜਿਸਦੇ ਚੱਲਦੇ ਲੋਕਾਂ ਨੂੰ ਆਪਣੇ ਘਰੇ ਰਹਿਣ ਦੀ ਅਪੀਲ ਕੀਤੀ ਗਈ ਸੀ । ਜਨਤਾ ਕਰਫਿਊ ਦੇ ਚੱਲਦੇ ਲੋਕਾਂ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਗਾਇਕ ਤੇ ਅਦਾਕਾਰ ਇਸ ਦਾ ਪੂਰਾ ਸਪੋਟ ਕਰ ਰਹੇ ਨੇ ।

 

View this post on Instagram

 

Be a responsible citizen n please stay at home today ! It’s serious ? #jantacurfew

A post shared by Neeru Bajwa (@neerubajwa) on

ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਤੇ ਅਦਾਕਾਰਾ ਨੀਰੂ ਬਾਜਵਾ ਨੇ ਜਨਤਾ ਕਰਫਿਊ ਨੂੰ ਸਪੋਟ ਕਰਦਾ ਇੱਕ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ਤੇ ਲੋਕਾਂ ਨੂੰ ਵੀ ਘਰ ‘ਚ ਰਹਿਣ ਦਾ ਸੁਨੇਹਾ ਦਿੱਤਾ ਹੈ ।

 

View this post on Instagram

 

Be a responsible citizen n please stay at home today ! It’s serious ? #jantacurfew

A post shared by Babbal Rai (@babbalrai9) on

ਉਧਰ ਪੰਜਾਬੀ ਗਾਇਕ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਚੰਗੇ ਨਾਗਰਿਕ ਹੋਣ ਦੇ ਫਰਜ਼ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ ਹੈ ਤੇ ਜਦੋਂ ਤੱਕ ਸਥਿਤੀ ਸਹੀ ਨਹੀਂ ਹੁੰਦੀ ਤੱਦ ਤੱਕ ਕੋਸ਼ਿਸ ਕਰੀਏ ਕੇ ਘਰ ‘ਚ ਹੀ ਰਹੀਏ । ਲੋਕਾਂ ਨੂੰ Stay Home, Stay Safe ਤੇ ਜਨਤਾ ਕਰਫਿਊ ਨੂੰ ਸਪੋਟ ਕਰਨ ਲਈ ਕਿਹਾ ਹੈ ।

ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਵੱਧ ਤੋਂ ਵੱਧ ਘਰ ‘ਚ ਰਹਿਣਾ ਦੀ ਗੱਲ ਆਖੀ ਹੈ । ਕਪਿਲ ਸ਼ਰਮਾ ਦੀ ਇਸ ਵੀਡੀਓ ਨੂੰ 9 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ । ਇਸ ਵੀਡੀਓ ‘ਤੇ ਟਾਈਗਰ ਸ਼ਰਾਫ, ਜ਼ੋਰਾ ਰੰਧਾਵਾ,ਜੱਗੀ ਡੀ, ਤੋਂ ਇਲਾਵਾ ਪ੍ਰਸ਼ੰਸਕਾਂ ਨੇ ਕਮੈਂਟਸ ਕਰਕੇ ਆਪਣਾ ਸਪੋਟ ਜਾਹਿਰ ਕੀਤਾ ਹੈ ।

 

ਪੀਟੀਸੀ ਨੈੱਟਵਰਕ ਵੀ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰ ਰਿਹਾ ਹੈ ਕਿ ਜਨਤਾ ਕਰਫਿਊ ਦਾ ਪਾਲਣ ਕਰੋ ਤੇ ਘਰ 'ਚ ਰਹੋ । ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । ਜਿਸਦੇ ਚੱਲਦੇ ਪੀਟੀਸੀ ਪੰਜਾਬੀ ਤੇ ਪੀਟੀਸੀ ਗੋਲਡ ਚੈਨਲ ਉੱਤੇ ਪੰਜਾਬੀ ਫ਼ਿਲਮਾਂ, ਪੰਜਾਬੀ ਸ਼ੋਅ ਤੇ ਪੰਜਾਬੀ ਗੀਤ ਦੇ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਪੀਟੀਸੀ ਪਲੇਅ 'ਤੇ ਬਾਕਸ ਆਫਿਸ ਦੀਆਂ ਦਿਲ ਨੂੰ  ਛੂਹਣ ਵਾਲੀਆਂ ਫਿਲਮਾਂ ਦਾ ਅਨੰਦ ਦਰਸ਼ਕ ਆਪਣੇ ਮੋਬਾਇਲ ਫੋਨ ‘ਤੇ ਵੀ ਲੈ ਸਕਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network