ਹਰ ਇੱਕ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਦਾ ਹੈ ਰਵਿੰਦਰ ਗਰੇਵਾਲ ਦਾ ਇਹ ਗਾਣਾ

Written by  Rupinder Kaler   |  October 12th 2019 01:43 PM  |  Updated: October 12th 2019 01:43 PM

ਹਰ ਇੱਕ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਦਾ ਹੈ ਰਵਿੰਦਰ ਗਰੇਵਾਲ ਦਾ ਇਹ ਗਾਣਾ

ਕੁਝ ਗੀਤ ਅਜਿਹੇ ਹੁੰਦੇ ਨੇ ਜਿਹੜੇ ਲੋਕਾਂ ਨੂੰ ਆਪਣੀ ਜੁਬਾਨ ਤੇ ਸੱਭਿਆਚਾਰ ਨਾਲ ਜੋੜ ਦੇ ਹਨ । ਅਜਿਹਾ ਹੀ ਇੱਕ ਗੀਤ ਗਾਇਕ ਰਵਿੰਦਰ ਗਰੇਵਾਲ ਨੇ ਰਿਲੀਜ਼ ਕੀਤਾ ਹੈ, ਜਿਹੜਾ ਕਿ ਹਰ ਇੱਕ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਦਾ ਹੈ । ਇਸ ਗੀਤ ਦੇ ਬੋਲ ਦਿਲ ਨੂੰ ਛੂਹ ਲੈਂਦੇ ਹਨ ਤੇ ਹਰ ਕੋਈ ਪੰਜਾਬੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ।

https://www.instagram.com/p/B3gl1oVgh_I/

‘ਪੰਜਾਬੀ ਬੋਲੀ’ ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ ਜਦੋਂ MUSIC EMPIRE  ਨੇ ਇਸ ਗਾਣੇ ਨੂੰ ਸੰਗੀਤ ਨਾਲ ਸਜ਼ਾਇਆ ਹੈ । ਗਾਣੇ ਦੀ ਵੀਡੀਓ YASS BHULLAR ਨੇ ਬਣਾਈ ਹੈ । ਇਸ ਗਾਣੇ ਨੂੰ ਰਵਿੰਦਰ ਗਰੇਵਾਲ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਉਹਨਾਂ ਦੇ ਪ੍ਰਸ਼ੰਸਕ ਇਸ ਗਾਣੇ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਇਹ ਗਾਣਾ ਸਾਨੂੰ ਦੱਸਦਾ ਹੈ ਕਿ ਹਰ ਇੱਕ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਤੇ ਮਾਣ ਹੋਣਾ ਚਾਹੀਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਵਿੰਦਰ ਗਰੇਵਾਲ ਨੇ ਟਰੱਕਾਂ ਵਾਲੇ ਗਾਣਾ ਕੱਢਿਆ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B3JzEApgVKW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network