ਜੈਸਮੀਨ ਸੈਂਡਲਾਸ ਤੋਂ ਮਨਕਿਰਤ ਔਲਖ ਤੱਕ ਦੇਖੋ ਪੰਜਾਬੀ ਸਿਤਾਰਿਆਂ ਨੇ ਕਿੰਝ ਮਨਾਈ ਦੀਵਾਲੀ

Written by  Aaseen Khan   |  October 28th 2019 12:51 PM  |  Updated: October 28th 2019 12:51 PM

ਜੈਸਮੀਨ ਸੈਂਡਲਾਸ ਤੋਂ ਮਨਕਿਰਤ ਔਲਖ ਤੱਕ ਦੇਖੋ ਪੰਜਾਬੀ ਸਿਤਾਰਿਆਂ ਨੇ ਕਿੰਝ ਮਨਾਈ ਦੀਵਾਲੀ

ਰੌਸ਼ਨੀ ਦਾ ਤਿਉਹਾਰ ਦੀਵਾਲੀ ਜਿਹੜਾ ਹਰ ਕਿਸੇ ਦੇ ਘਰ ਖੁਸ਼ੀਆਂ ਅਤੇ ਰੌਣਕਾਂ ਲੈ ਕੇ ਆਉਂਦਾ ਹੈ। ਆਮ ਤੋਂ ਲੈ ਕੇ ਖ਼ਾਸ ਇਸ ਦਿਨ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪੰਜਾਬੀ ਮਨੋਰੰਜਨ ਜਗਤ 'ਚ ਵੀ ਦੀਵਾਲੀ ਕਾਫੀ ਖੁਸ਼ੀਆਂ ਲੈ ਕੇ ਆਈ ਬਹੁਤ ਸਾਰੇ ਸਿਤਾਰੇ ਆਪਣੇ ਪਰਿਵਾਰ ਨਾਲ ਮਿਲ ਦੀਵਾਲੀ ਦੇ ਦੀਵੇ ਜਗਾਉਂਦੇ ਹੋਏ ਨਜ਼ਰ ਆਏ।

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਜਿਹੜੇ ਆਪਣੇ ਘਰ ਕਪੂਰਥਲਾ ਨਾਨੀ ਕੋਲ ਪਰਿਵਾਰ ਸਮੇਤ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਜ਼ਰ ਆਏ। ਜੈਸਮੀਨ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਮਿਲ ਕੇ ਦੀਵੇ ਬਾਲ ਰਹੇ ਹਨ ਅਤੇ ਰੰਗੋਲੀ ਵੀ ਬਣਾ ਰਹੇ ਹਨ। ਜੈਸਮੀਨ ਆਪਣੀ ਨਾਨੀ ਨਾਲ ਮਸਤੀ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।

 

View this post on Instagram

 

Kive rahi fer Diwali sareya di ❤️

A post shared by Mankirt Aulakh (ਔਲਖ) (@mankirtaulakh) on

ਨਾਮਵਰ ਗਾਇਕ ਮਨਕਿਰਤ ਔਲਖ ਵੀ ਦੀਵਾਲੀ ਮਨਾਉਂਦੇ ਹੋਏ ਨਜ਼ਰ ਆਏ। ਉਹਨਾਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਮਨਕਿਰਤ ਦੀਵੇ ਜਗਾ ਰਹੇ ਹਨ। ਉਹਨਾਂ ਆਪਣੇ ਫੈਨਸ ਨੂੰ ਵੀ ਇਸ ਵੀਡੀਓ ਦੀ ਕੈਪਸ਼ਨ 'ਚ ਪੁੱਛਿਆ ਹੈ ਕਿ ਉਹਨਾਂ ਦੀਵਾਲੀ ਕਿਸ ਤਰ੍ਹਾਂ ਮਨਾਈ ਹੈ।

 

View this post on Instagram

 

Diwali di raat deeve baliyan???❤️❤️❤️ sarbat da bhala✌️

A post shared by Preet Harpal (@preet.harpal) on

ਗਾਇਕ ਪ੍ਰੀਤ ਹਰਪਾਲ ਵੀ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਜ਼ਰ ਆਏ ਹਨ। ਉਹਨਾਂ ਸਰੋਂ ਦੇ ਤੇਲ ਨਾਲ ਦੀਵੇ ਬਾਲਦੇ ਦਾ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਦੀ ਕੈਪਸ਼ਨ 'ਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ।

 

View this post on Instagram

 

Mere Wallon te Mere Parivaar Wallon Tuhanu atte tuhade Parivaar Nu. Diwali atte Bandi Chor Diwas Diyan Lakh Lakh Mubarkaan Ji

A post shared by Parmish Verma (@parmishverma) on

ਪੰਜਾਬੀ ਇੰਡਸਟਰੀ ਦੇ ਸਿੰਘਮ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਜੀ ਹਾਂ ਪਰਮੀਸ਼ ਵਰਮਾ ਜਿਹੜੇ ਫੁੱਲ ਝੜੀਆਂ ਦੇ ਨਾਲ ਆਪਣੇ ਫੈਨਸ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆਏ। ਪਰਮੀਸ਼ ਵਰਮਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network