ਪਾਲੀਵੁੱਡ ਦੇ ਹਿੱਟ ਡਾਇਰੈਕਟਰ ਸਮੀਪ ਕੰਗ ਹੁਣ ਬਾਲੀਵੁੱਡ 'ਚ ਲੈ ਕੇ ਆ ਰਹੇ ਹਨ ਹਿੱਟ ਫ਼ਿਲਮ 

Written by  Rupinder Kaler   |  June 28th 2019 11:04 AM  |  Updated: June 28th 2019 11:04 AM

ਪਾਲੀਵੁੱਡ ਦੇ ਹਿੱਟ ਡਾਇਰੈਕਟਰ ਸਮੀਪ ਕੰਗ ਹੁਣ ਬਾਲੀਵੁੱਡ 'ਚ ਲੈ ਕੇ ਆ ਰਹੇ ਹਨ ਹਿੱਟ ਫ਼ਿਲਮ 

ਪਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਬਾਲੀਵੁੱਡ 'ਚ ਆਪਣੀ ਦੂਜੀ ਫ਼ਿਲਮ ਨਾਲ ਦੁਬਾਰਾ ਐਂਟਰੀ ਕਰਨ ਜਾ ਰਹੇ ਹਨ । ਸਮੀਪ ਕੰਗ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫ਼ਿਲਮ 'ਝੂਠਾ ਕਹੀਂ ਕਾ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ । ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ । ਇਸ ਫ਼ਿਲਮ ਵਿੱਚ ਓਮਕਾਰ ਕਪੂਰ, ਸੰਨੀ ਸਿੰਘ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਅਤੇ ਮਨੋਜ ਜੋਸ਼ੀ ਦਿਖਾਈ ਦੇਣਗੇ ।

https://www.instagram.com/p/BxjKuw4n36d/

ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਰਿਸ਼ੀ ਕਪੂਰ ਵੀ ਦਿਖਾਈ ਦੇ ਰਹੇ ਹਨ । ਸਮੀਪ ਕੰਗ ਨੇ ਇਸ ਸਭ ਨੂੰ ਲੈ ਕੇ ਆਪਣੇ ਫੇਸਬੁੱਕ ਪੇਜ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ।

ਸਮੀਪ ਕੰਗ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਕੈਰੀ ਆਨ ਜੱਟਾ ਕਮੇਡੀ ਫ਼ਿਲਮਾਂ ਵਿੱਚੋਂ ਉਹਨਾਂ ਦੀ ਮਾਸਟਰ ਪੀਸ ਹੈ । ਜਿਸ ਨੇ ਬਾਕਸ ਆਫਿਸ ਤੇ ਸਭ ਦੇ ਰਿਕਾਰਡ ਤੋੜ ਦਿੱਤੇ ਸਨ ।

https://www.instagram.com/p/ByK_9bAHMRa/

ਤੇ ਅਸੀਂ ਆਸ ਕਰਦੇ ਹਨ ਹਾਂ ਕਿ ਸਮੀਪ ਕੰਗ ਆਪਣੀ ਬਾਲੀਵੁੱਡ ਫ਼ਿਲਮ 'ਝੂਠਾ ਕਹੀ ਕਾ' ਨਾਲ ਵੀ ਬਾਕਸ ਆਫ਼ਿਸ ਦੇ ਸਭ ਰਿਕਾਰਡ ਤੋੜ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network