ਪੰਜਾਬੀ ਫਿਲਮਾਂ 'ਚ ਅਦਾਕਾਰ ਵਰਿੰਦਰ ਨੇ ਸ਼ੁਰੂ ਕੀਤਾ ਸੀ ਨਵਾਂ ਤਜ਼ਰਬਾ, ਜਾਣੋਂ ਪੂਰੀ ਕਹਾਣੀ 

Written by  Rupinder Kaler   |  December 27th 2018 06:34 PM  |  Updated: December 27th 2018 06:34 PM

ਪੰਜਾਬੀ ਫਿਲਮਾਂ 'ਚ ਅਦਾਕਾਰ ਵਰਿੰਦਰ ਨੇ ਸ਼ੁਰੂ ਕੀਤਾ ਸੀ ਨਵਾਂ ਤਜ਼ਰਬਾ, ਜਾਣੋਂ ਪੂਰੀ ਕਹਾਣੀ 

ਜੇਕਰ ਪਾਲੀਵੁੱਡ ਦਾ ਜ਼ਿਕਰ ਹੋਵੇ ਤਾਂ ਉੱਥੇ ਵਰਿੰਦਰ ਦੀ ਗੱਲ ਨਾ ਹੋਵੇ ਇਹ ਕਦੇ ਹੋ ਨਹੀਂ ਸਕਦਾ ਕਿਉਂਕਿ ਵਰਿੰਦਰ ਹੀ ਉਹ ਅਦਾਕਾਰ ਸਨ ਜਿਹਨਾਂ ਨੇ ਪਾਲੀਵੁੱਡ ਨੂੰ ਕਈ ਬੇਹਤਰੀਨ ਫਿਲਮਾਂ ਦਿੱਤੀਆਂ ਸਨ ।ਵਰਿੰਦਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਗਵਾੜਾ ਵਿੱਚ ਹੋਇਆ ਸੀ ।ਵਰਿੰਦਰ ਬਾਲੀਵੁੱਡ ਐਕਟਰ ਧਰਮਿੰਦਰ ਦੇ ਕਜਨ ਬਰਦਰ ਸਨ । ਧਰਮਿੰਦਰ ਨੇ ਵਰਿੰਦਰ ਦੇ ਘਰ ਵਿੱਚ ਹੀ ਰਹਿ ਕੇ ਕਾਲਜ ਦੀ ਪੜਾਈ ਫਗਵਾੜਾ ਤੋਂ ਕੀਤੀ ਸੀ । ਵਰਿੰਦਰ ਦਾ ਅਸਲੀ ਨਾਂ ਹੈ ਵੀਰਇੰਦਰ ਸਿੰਘ ਹੈ ।ਉਹਨਾਂ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ । ਵਰਿੰਦਰ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਰਣਦੀਪ ਸਿੰਘ ਹੈ ਤੇ ਸਭ ਤੋਂ ਛੋਟੇ ਬੇਟੇ ਦਾ ਨਾਂ ਰਮਨਦੀਪ ਸਿੰਘ ਹੈ । ਵਰਿੰਦਰ ਦੇ ਦੋਵੇਂ ਬੇਟੇ ਛੋਟੇ ਪਰਦੇ ਤੇ ਕੰਮ ਕਰ ਰਹੇ ਹਨ ।

randeep and ramandeep randeep and ramandeep

ਵਰਿੰਦਰ ਦਾ ਕਤਲ 1988  ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਕਰ ਦਿੱਤਾ ਸੀ । ਜਿਸ ਸਮੇਂ ਉਹ ਜੱਟ ਤੇ ਜ਼ਮੀਨ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਇਸੇ ਦੌਰਾਨ ਕੁਝ ਲੋਕਾਂ ਨੇ ਉਹਨਾਂ ਨੂੰ ਗੋਲੀਆਂ ਮਾਰਕੇ ਜ਼ਖਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ । ਵਰਿੰਦਰ ਦੀ ਮੌਤ ਦਾ ਕੀ ਕਾਰਨ ਸੀ ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋਇਆ ਪਰ ਜਿਸ ਸਮੇਂ ਉਹਨਾਂ ਦਾ ਕਤਲ ਹੋਇਆ ਉਸ ਸਮੇਂ ਪੰਜਾਬ ਵਿੱਚ ਕਾਲਾ ਦੌਰ ਚਲ ਰਿਹਾ ਸੀ ।

https://www.youtube.com/watch?v=U9Co0J0W_1g

ਵਰਿੰਦਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਵਰਿੰਦਰ ਨੂੰ ਫਿਲਮਾਂ ਦੀ ਸ਼ੂਟਿੰਗ ਬੰਦ ਕਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ । ਪਰ ਵਰਿੰਦਰ ਕਹਿੰਦੇ ਸਨ ਕਿ ਉਹ ਜ਼ਿੰਦਗੀ ਤਾਂ ਛੱਡ ਸਕਦੇ ਹਨ ,ਪਰ ਫਿਲਮਾਂ ਦੀ ਸ਼ੂਟਿੰਗ ਨਹੀਂ ਛੱਡ ਸਕਦੇ ।

https://www.youtube.com/watch?v=Hiv2CE20tI0

ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇ ਲੰਬਰਦਾਰਨੀ, ਸਰਪੰਚ, ਬਟਵਾਰਾ, ਯਾਰੀ ਜੱਟ ਦੀ, ਇਸ ਤੋਂ ਇਲਾਵਾ ਬਲਬੀਰੋ ਭਾਬੀ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ । ਪਾਲੀਵੁੱਡ ਦੇ ਨਾਲ ਨਾਲ ਵਰਿੰਦਰ ਨੇ ਬਾਲੀਵੁੱਡ ਵਿੱਚ ਵੀ ਕੰੰਮ ਕੀਤਾ । ਉਹਨਾਂ ਦੀ 1981  ਵਿੱਚ ਫਿਲਮ ਆਈ ਸੀ ਖੇਲ ਮੁਕਦਰ ਕਾ ਇਸ ਤੋਂ ਬਾਅਦ ਉਹਨਾਂ ਦੀ ਇੱਕ ਹੋਰ ਫਿਲਮ ਆਈ ਸੀ ਦੋ ਚਿਹਰੇ ਜਿਹੜੀਆਂ ਕਿ ਬਾਕਸ ਆਫਿਸ ਤੇ ਕਾਫੀ ਚੱਲੀਆਂ ਸਨ ।

https://www.youtube.com/watch?v=uzkB6okItQ4

ਵਰਿੰਦਰ ਦਾ ਰਹਿਣ ਸਹਿਣ ਬਹੁਤ ਹੀ ਸਾਦਾ ਸੀ ਉਹਨਾਂ ਨੂੰ ਖਾਣ ਵਿੱਚ ਪੀਲੀ ਦਾਲ ਤੇ ਪਨੀਰ ਪਸੰਦ ਸੀ । ਵਰਿੰਦਰ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਪਹਿਲੇ ਐਕਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਲੰਡਨ ਵਿੱਚ ਜਾ ਕੇ ਕਿਸੇ ਪੰਜਾਬੀ ਫਿਲਮ ਦੀ ਸ਼ੂਟਿੰਗ ਕੀਤੀ ਸੀ । ਸੋ ਵਰਿੰਦਰ ਨੂੰ ਪੰਜਾਬੀ ਫਿਲਮਾਂ ਦਾ ਗੁਰੂ ਦੱਤ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network