Advertisment

ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ  

author-image
By Rupinder Kaler
New Update
ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ  
Advertisment
ਪਾਲੀਵੁੱਡ ਐਕਟਰੈੱਸ ਸਿਮੀ ਚਹਿਲ ਦੀਆਂ ਦੀਆਂ ਖੂਬਸੁਰਤ ਅਦਾਵਾਂ ਦਾ ਹਰ ਕੋਈ ਕਾਇਲ ਹੈ । ਪਾਲੀਵੁੱਡ ਵਿੱਚ ਉਹਨਾਂ ਦੀ ਇੱਕ ਤੋਂ ਬਾਅਦ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਬਾਕਸ ਆਫਿਸ 'ਤੇ ਹਿੱਟ ਰਹਿੰਦੀ ਹੈ । ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਮਈ 1996  ਨੂੰ ਅੰਬਾਲਾ ਕੈਂਟ ਵਿੱਚ ਹੋਇਆ ਸੀ । ਸਿਮੀ ਚਹਿਲ ਦਾ ਅਸਲੀ ਨਾਂ ਸਿਮਰਪ੍ਰੀਤ ਕੌਰ ਹੈ ।ਉਹਨਾਂ ਨੇ ਆਪਣੀ 10 ਵੀਂ ਤੱਕ ਦੀ ਪੜਾਈ ਅੰਬਾਲਾ ਕੈਂਟ ਤੋਂ ਹੀ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਅਗਲੀ ਪੜਾਈ ਕਰਨ ਲਈ ਚੰਡੀਗੜ ਦੇ ਡੀ ਏ ਵੀ ਕਾਲਜ ਸੈਕਟਰ 16 ਵਿੱਚ ਦਾਖਲਾ ਲੈ ਲਿਆ ਸੀ । ਹੋਰ ਵੇਖੋ: ਲੱਖਾਂ ਦੀ ਡ੍ਰੈਸ ਪਹਿਣਕੇ ਮਲਾਇਕਾ ਨੇ ਆਟੋਰਿਕਸ਼ਾ ਦੀ ਕੀਤੀ ਸਵਾਰੀ, ਕੀਮਤ ਜਾਣਕੇ ਹੋ ਜਾਓਗੇ ਹੈਰਾਨ
Advertisment
Simi Chahal Simi Chahal ਜਿਸ ਸਮੇਂ ਸਿਮੀ ਚਹਿਲ ਕਾਲਜ ਦੀ ਪੜਾਈ ਕਰ ਰਹੀ ਸੀ, ਉਸ ਸਮੇਂ ਉਹਨਾਂ ਦੇ ਹੋਸਟਲ ਵਿੱਚ ਇੱਕ ਟੀਮ ਆਈ ਜਿਹੜੀ ਕਿ ਸਾਬਣ ਦੀ ਐਡ ਬਨਾਉਣਾ ਚਾਹੁੰਦੀ ਸੀ । ਇਸ ਟੀਮ ਨੇ ਹੋਸਟਲ ਦੀਆਂ ਕਈ ਕੁੜੀਆਂ ਦਾ ਆਡੀਸ਼ਨ ਲਿਆ । ਜਿਸ ਵਿੱਚ ਸਿਮੀ ਚਹਿਲ ਨੂੰ ਚੁਣ ਲਿਆ ਗਿਆ । ਸਿਮੀ ਚਹਿਲ ਦੀ ਅਦਾਕਾਰੀ ਟੀਮ ਨੂੰ ਬਹੁਤ ਪਸੰਦ ਆਈ। ਇਸ ਸਭ ਦੇ ਚਲਦੇ ਸਿਮੀ ਚਹਿਲ ਨੇ ਫਿਲਮਾਂ ਵਿੱਚ ਹੀ ਕਰੀਅਰ ਬਨਾਉਣ ਦੀ ਠਾਣ ਲਈ । ਹੋਰ ਵੇਖੋ: ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਬਾਰੇ ਕੀ ਸੋਚ ਦੇ ਹਨ, ਜਿਹੜੇ ਖਿਚਵਾਉਣਾ ਚਾਹੁੰਦੇ ਹਨ ਉਹਨਾਂ ਨਾਲ ਤਸਵੀਰ, ਦੇਖੋ ਵੀਡਿਓ Simi Chahal Simi Chahal ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣ ਲਈ ਸਿਮੀ ਚਹਿਲ ਨੇ ਕਈ ਫਨੀ ਕਲਿੱਪ ਬਨਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਲੋਕਾਂ ਨੂੰ ਖੂਬ ਪਸੰਦ ਆਉਂਦੇ ਸਨ । ਇਸ ਵੀਡਿਓ ਦੇ ਜ਼ਰੀਏ ਸਿਮੀ ਦੀ ਪਹਿਚਾਣ ਬਣਨ ਲੱਗੀ । ਸਭ ਤੋਂ ਪਹਿਲਾ ਉਹਨਾਂ ਨੇ 2014  ਵਿੱਚ ਇੱਕ ਗਾਣੇ ਵਿੱਚ ਕੰਮ ਕੀਤਾ ।ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗਾਣੇ ਜਿਵੇਂ ਸਟੈਂਡਰਡ, ਕਮਲੀ ਅਤੇ ਹੋਰ ਕਈ ਗੀਤਾਂ ਵਿੱਚ ਮਾਡਲ ਦੇ ਤੌਰ ਤੇ ਕੰਮ ਕੀਤਾ । ਲੋਕਾਂ ਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਇਆ। ਹੋਰ ਵੇਖੋ: 
Advertisment
ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਇਹ ਖਾਸ ਤੋਹਫ਼ਾ, ਦੇਖੋ ਵੀਡੀਓ ਇਸ ਤੋਂ ਬਾਅਦ 2016  ਵਿੱਚ ਉਹਨਾਂ ਨੇ ਬੰਬੂਗਾਟ ਫਿਲਮ ਰਾਹੀਂ ਪਾਲੀਵੁੱਡ ਵਿੱਚ ਕਦਮ ਰੱਖਿਆ । ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਸੀ ।ਇਸ ਫਿਲਮ ਵਿੱਚ ਉਹਨਾਂ ਦੇ ਨਾਲ ਐਮੀ ਵਿਰਕ ਸਨ । ਇਸ ਫਿਲਮ ਨੇ ਉਹਨਾਂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਸੀ । ਇਸ ਤੋਂ ਬਾਅਦ ਉਹਨਾਂ ਦੀ ਅਮਰਿੰਦਰ ਗਿੱਲ ਨਾਲ ਫਿਲਮ ਆਈ ਸੀ ਸਰਵਣ ਇਹ ਫਿਲਮ ਵੀ ਹਿੱਟ ਰਹੀ । ਇਸ ਤਰ੍ਹਾਂ ਉਹਨਾਂ ਨੇ ਰੱਬ ਦਾ ਰੇਡੀਓ ਵਿੱਚ ਵੀ ਕੰਮ ਕੀਤਾ। ਇਸ ਵਿੱਚ ਉਹਨਾਂ ਦੇ ਨਾਲ ਗਾਇਕ ਤਰਸੇਮ ਜੱਸੜ ਸਨ । ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਗੋਲਕ ਬੁਗਨੀ ਤੇ ਬੱਟੂਆ ਫਿਲਮ ਆਈ ਹੈ। ਸਿਮੀ ਇੱਕ ਤੋਂ ਬਾਅਦ ਇੱਕ ਫਿਲਮਾਂ ਵਿੱਚ ਕੰਮ ਕਰ ਰਹੇ ਹਨ । ਸਿਮੀ ਚਹਿਲ ਨੂੰ ਉਹਨਾਂ ਦੀ ਅਦਾਕਾਰੀ ਕਰਕੇ ਕਈ ਅਵਾਰਡ ਵੀ ਮਿਲ ਚੁੱਕੇ ਹਨ ।ਸਿਮੀ ਚਹਿਲ ਹੀ ਉਹ ਐਕਟਰੈੱਸ ਹੈ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਅਦਾਕਾਰੀ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ।
#simi-chahal
Advertisment

Stay updated with the latest news headlines.

Follow us:
Advertisment
Advertisment
Latest Stories
Advertisment