ਕੀ ਗਾਇਕ ਬੱਬੂ ਮਾਨ ਦੀ ਜ਼ਿੰਦਗੀ 'ਤੇ ਹੋਵੇਗੀ 'ਸਾਡੇ ਪਿੰਡ ਵਾਲਾ ਬੱਬੂ ਮਾਨ' ਫ਼ਿਲਮ !  

Written by  Rupinder Kaler   |  June 19th 2019 05:41 PM  |  Updated: June 19th 2019 05:41 PM

ਕੀ ਗਾਇਕ ਬੱਬੂ ਮਾਨ ਦੀ ਜ਼ਿੰਦਗੀ 'ਤੇ ਹੋਵੇਗੀ 'ਸਾਡੇ ਪਿੰਡ ਵਾਲਾ ਬੱਬੂ ਮਾਨ' ਫ਼ਿਲਮ !  

ਗੀਤਕਾਰ, ਗਾਇਕ ਤੇ ਹੁਣ ਬਤੌਰ ਨਿਰਦੇਸ਼ਕ ਜਗਦੇਵ ਮਾਨ ਛੇਤੀ ਹੀ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ । 'ਸਾਡੇ ਪਿੰਡ ਵਾਲਾ ਬੱਬੂ ਮਾਨ' ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਦੀ ਕਹਾਣੀ ਵੀ ਜਗਦੇਵ ਮਾਨ ਨੇ ਲਿਖੀ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਦੀ ਕਹਾਣੀ ਉਸ ਗਾਇਕ ਦੀ ਹੈ, ਜਿਹੜਾ ਆਪਣੇ ਆਪ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਥਾਪਿਤ ਕਰਨ ਲਈ ਕਈ ਪਾਪੜ ਵੇਲਦਾ ਹੈ ਤੇ ਅਖੀਰ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸੁਪਰ ਸਟਾਰ ਬਣ ਜਾਂਦਾ ਹੈ ।

ਜਗਦੇਵ ਮਾਨ ਨੇ ਜਿਸ ਤਰ੍ਹਾਂ ਦਾ ਨਾਂ ਆਪਣੀ ਫ਼ਿਲਮ ਨੂੰ ਦਿੱਤਾ ਹੈ ।ਉਸ ਨੂੰ ਲੈ ਕੇ ਕੁਝ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਫ਼ਿਲਮ ਦੀ ਕਹਾਣੀ ਗਾਇਕ ਬੱਬੂ ਮਾਨ ਦੇ ਜੀਵਨ ਤੇ ਅਧਾਰਿਤ ਹੋ ਸਕਦੀ ਹੈ । ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਬੱਬੂ ਮਾਨ ਨੂੰ ਗਾਇਕੀ ਦੇ ਖੇਤਰ ਵਿੱਚ ਸਥਾਪਿਤ ਹੋਣ ਲਈ ਲੰਮਾ ਸ਼ੰਘਰਸ਼ ਕਰਨਾ ਪਿਆ ਸੀ ਉਸੇ ਸੰਘਰਸ਼ ਨੂੰ ਇਹ ਫ਼ਿਲਮ ਦਰਸਾਏਗੀ ।

https://www.instagram.com/p/BuogGsGlJGg/

ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਜਗਦੇਵ ਮਾਨ ਨੇ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਕੋਈ ਵੀ ਖੁਲਾਸਾ ਨਹੀਂ ਕੀਤਾ, ਇਸ ਲਈ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਫ਼ਿਲਮ ਗਾਇਕ ਬੱਬੂ ਮਾਨ ਦੇ ਜੀਵਨ ਨੂੰ ਰੂਪ ਮਾਨ ਕਰਦੀ ਹੈ ਜਾਂ ਫ਼ਿਰ ਲੋਕਾਂ ਦਾ ਇਹ ਸਿਰਫ ਅੰਦਾਜ਼ਾ ਮਾਤਰ ਹੈ ।

ਜਗਦੇਵ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਜਗਦੇਵ ਮਾਨ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਹੈ । ਉਹਨਾਂ ਦੇ ਲਿਖੇ ਗਾਣੇ ਕਈ ਪੰਜਾਬੀ ਗਾਇਕ ਗਾਉਂਦੇ ਹਨ । ਉਹਨਾਂ ਦੇ ਲਿਖੇ ਹਿੱਟ ਗਾਣਿਆਂ ਕਰਕੇ ਕਈ ਪੰਜਾਬੀ ਗਾਇਕ ਇਸ ਮਿਊਜ਼ਿਕ ਇੰਡਸਟਰੀ ਵਿੱਚ ਸਥਾਪਿਤ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network