ਵਿਰਸੇ ਦੇ ਅਨਮੋਲ ਗਹਿਣੇ ਹਨ ਲੋਕ ਸਾਜ਼ 'ਸਾਰੰਗੀ' ਤੇ 'ਢੱਡ', ਦੇਖੋ ਵੀਡੀਓ

Written by  Aaseen Khan   |  April 08th 2019 12:28 PM  |  Updated: April 08th 2019 12:28 PM

ਵਿਰਸੇ ਦੇ ਅਨਮੋਲ ਗਹਿਣੇ ਹਨ ਲੋਕ ਸਾਜ਼ 'ਸਾਰੰਗੀ' ਤੇ 'ਢੱਡ', ਦੇਖੋ ਵੀਡੀਓ

ਵਿਰਸੇ ਦੇ ਅਨਮੋਲ ਗਹਿਣੇ ਹਨ ਲੋਕ ਸਾਜ਼ 'ਸਾਰੰਗੀ' ਤੇ 'ਢੱਡ', ਦੇਖੋ ਵੀਡੀਓ: ਪੰਜਾਬੀ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ, ਕਿਉਂਕਿ ਸਾਡੇ ਵਿਰਸੇ ਦੀ ਹਰ ਇੱਕ ਚੀਜ਼ ਹੀ ਜ਼ਿੰਦਗੀ 'ਚ ਰੰਗ ਭਰਦੀ ਹੈ। ਸਾਡੇ ਲੋਕ ਸਾਜ਼ ਵਿਰਸੇ ਦਾ ਹਿੱਸਾ ਨਹੀਂ ਸਗੋਂ ਅਨਮੋਲ ਗਹਿਣੇ ਹਨ। ਜਿੰਨ੍ਹਾਂ ਚੋਂ ਢੱਡ ਅਤੇ ਸਾਰੰਗੀ ਦੋ ਅਜਿਹੇ ਲੋਕ ਸਾਜ਼ ਹਨ ਜਿੰਨ੍ਹਾਂ ਦੀ ਵਰਤੋਂ ਪੰਜਾਬੀ ਸੰਗੀਤ 'ਚ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ। ਢਾਡੀ ਜੱਥਿਆਂ ਵੱਲੋਂ ਸਾਰੰਗੀ ਅਤੇ ਢੱਡ ਨੂੰ ਇਤਿਹਾਸਿਕ ਵਾਰਾਂ, ਅਤੇ ਕਿੱਸੇ ਕਾਵਿ ਸੁਨਾਉਣ ਲਈ ਵਰਿਤਆ ਜਾਂਦਾ ਰਿਹਾ ਹੈ। ਅੱਜ ਦੇ ਸੰਗੀਤ 'ਚ ਵੀ ਸਾਰੰਗੀ ਅਤੇ ਢੱਡ ਨੂੰ ਵਰਤਿਆ ਜਾਂਦਾ ਹੈ।

punjabi folk instrument sarangi and Dhadd Punjabi virsa punjabi folk instrument sarangi

ਸਾਰੰਗੀ ਪੰਜਾਬੀ ਸੰਗੀਤ 'ਚ ਕਦੋਂ ਤੇ ਕਿਵੇਂ ਜੁੜੀ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਦੱਸਿਆ ਜਾਂਦਾ ਹੈ ਕਿ ਸਾਰੰਗੀ ਦਾ ਸਾ ਸੁਰ ਤੋਂ ਅਤੇ ਰੰਗੀ ਰਾਗ ਵਿੱਚੋਂ ਲਿਆ ਗਿਆ ਹੈ। ਜਿਸ ਨਾਲ ਨਾਮ ਬਣਿਆ ਹੈ ਸਾਰੰਗੀ। ਸਾਰੰਗੀ ਵਾਦਕ ਕਹਿੰਦੇ ਹਨ ਕਿ ਇਸ ਵਿੱਚੋਂ 100 ਤੋਂ ਵੀ ਵੱਧ ਸੁਰ ਵਜਾਏ ਜਾ ਸਕਦੇ ਹਨ।

punjabi folk instrument sarangi and Dhadd Punjabi virsa punjabi folk instrument Dhadd

ਇਸੇ ਤਰਾਂ ਢੱਡ ਨੂੰ ਸ਼ਿਵ ਦੇ ਡਮਰੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਡਮਰੂ ਤੇ ਢੱਡ 'ਚ ਫਰਕ ਸਿਰਫ਼ ਇਹ ਹੈ ਕਿ ਢਾਡੀ ਢੱਡ ਨੂੰ ਤਾਲ ਨਾਲ ਮਿਲਾਉਣ ਲਈ ਹੱਥਾਂ ਦਾ ਇਸਤੇਮਾਲ ਕਰਦਾ ਹੈ। ਵਿਰਾਸਤ ਦੇ ਇਹ ਦੋ ਅਨਮੋਲ ਗਹਿਣਿਆਂ ਚੋਂ ਪੰਜਾਬ ਦਾ ਸੱਭਿਆਚਾਰ ਝਲਕਾਂ ਮਾਰਦਾ ਹੈ। ਅੱਜ ਲੱਖਾਂ ਸਾਜ਼ਾਂ ਦੀ ਭੀੜ 'ਚ ਵੀ ਇਹ ਲੋਕ ਸਾਜ਼ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਸਮਰੱਥ ਹਨ।

ਹਰੋ ਵੇਖੋ : 'ਬਲੈਕੀਆ' 'ਚ ਦਿਖੇਗਾ ਦੇਵ ਖਰੌੜ ਦਾ ਹਰ ਇੱਕ ਰੰਗ, ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network