Advertisment

ਪੰਜਾਬ ਦੇ ਹੁਨਰ ਨੂੰ ਪਰਖਣ ਪੀਟੀਸੀ ਆ ਰਿਹਾ ਹੈ ਤੁਹਾਡੇ ਸ਼ਹਿਰ ,ਮੁਕਾਬਲੇ ਲਈ ਹੋ ਜਾਓ ਤਿਆਰ 

author-image
By Shaminder
New Update
ਪੰਜਾਬ ਦੇ ਹੁਨਰ ਨੂੰ ਪਰਖਣ ਪੀਟੀਸੀ ਆ ਰਿਹਾ ਹੈ ਤੁਹਾਡੇ ਸ਼ਹਿਰ ,ਮੁਕਾਬਲੇ ਲਈ ਹੋ ਜਾਓ ਤਿਆਰ 
Advertisment
ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬ ਦੀਆਂ ਪ੍ਰਤਿਭਾਵਾਂ ਦਾ ਹੁਨਰ ਪਰਖਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ । ਉਨ੍ਹਾਂ 'ਚੋਂ ਹੀ ਇੱਕ ਹੈ 'ਮਿਸ ਪੀਟੀਸੀ  ਪੰਜਾਬੀ 2018' Miss PTC Punjabi ਇਸ ਮੁਕਾਬਲੇ 'ਚ ਚੋਣ ਲਈ ਅੱਜ ਜਲੰਧਰ 'ਚ ਅਡੀਸ਼ਨ ਰੱਖੇ ਗਏ ਨੇ। ਇਸ ਅਡੀਸ਼ਨ 'ਚ ਭਾਗ ਲੈਣ ਲਈ ਤੁਸੀਂ ਅੱਜ ਸ਼ਾਮ ਛੇ ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹੋ ।ਜਲੰਧਰ 'ਚ ਅਡੀਸ਼ਨ ਲਈ ਮੁਟਿਆਰਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।
Advertisment
ਮੁਟਿਆਰਾ ਇਸ ਮੁਕਾਬਲੇ 'ਚ ਨਿੱਤਰਨ ਲਈ ਤਿਆਰ ਨੇ ਅਤੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਰਹੀਆਂ ਨੇ । ਇਸ ਮੁਕਾਬਲੇ 'ਚ ਭਾਗ ਲੈਣ ਲਈ ਅਠਾਰਾਂ ਤੋਂ ਪੱਚੀ ਸਾਲ ਦੀਆਂ ਮੁਟਿਆਰਾਂ ਭਾਗ ਲੈ ਸਕਦੀਆਂ ਨੇ ।ਇਸ ਤੋਂ ਇਲਾਵਾ ਇਸ ਅਡੀਸ਼ਨ 'ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਹੈ । ਸੋ ਜੇ ਤੁਸੀਂ ਵੀ ਹੋ ਮਿਸ ਪਰਫੈਕਟ ਪੰਜਾਬਣ ਤਾਂ ਪਹੁੰਚੋ ਅੱਜ ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ । publive-image ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ 'ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਜਾਣਗੇ । ਲੁਧਿਆਣਾ 'ਚ ਚਾਰ ਸਤੰਬਰ ਨੂੰ ਬੀ.ਸੀ.ਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਅਤੇ ਮੁਹਾਲੀ 'ਚ ਸੱਤ ਸਤੰਬਰ ਨੂੰ ਸੀ.ਟੀ. ਗਰੁੱਪ ਆਫ ਕਾਲੇਜਸ ,ਲਾਂਡਰਾਂ ਮੁਹਾਲੀ 'ਚ ਪਹੁੰਚ ਕੇ ਇਸ ਮੁਕਾਬਲੇ ਦਾ ਹਿੱਸਾ ਬਣਨ ਲਈ ਅਡੀਸ਼ਨ ਦੇ ਸਕਦੇ ਹੋ । https://www.instagram.com/p/BnLFXPlgfec/?hl=en&taken-by=ptc.network ਸੋ ਤਿਆਰ ਹੋ ਜਾਓ ਆਪੋ ਆਪਣਾ ਟੈਲੇਂਟ ਵਿਖਾਉਣ ਲਈ ,ਕਿਉਂਕਿ ਪੀਟੀਸੀ ਤੁਹਾਡੀ ਪ੍ਰਤਿਭਾ ਨੂੰ ਪਰਖਣ ਲਈ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ 'ਚ ਅਤੇ ਆਪਣੀ ਪ੍ਰਤਿਭਾ ਨੂੰ ਵਿਖਾ ਕੇ ਤੁਸੀਂ ਪਾ ਸਕਦੇ ਹੋ ਆਪਣੀ ਮੰਜ਼ਿਲ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment