Advertisment

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ, ਰਘਬੀਰ ਬੋਲੀ ਨੇ ਕਿਸਾਨਾਂ ਲਈ ਪਾਈ ਭਾਵੁਕ ਪੋਸਟ

author-image
By Shaminder
New Update
ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ, ਰਘਬੀਰ ਬੋਲੀ ਨੇ ਕਿਸਾਨਾਂ ਲਈ ਪਾਈ ਭਾਵੁਕ ਪੋਸਟ
Advertisment
ਪੰਜਾਬੀ ਇੰਡਸਟਰੀ ਦੇ ਕਲਾਕਾਰ ਖੇਤੀ ਬਿੱਲਾਂ ਦੇ ਵਿਰੋਧ ‘ਚ ਡਟੇ ਹੋਏ ਨੇ । ਜਦੋਂ ਤੋਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਕਲਾਕਾਰ ਕਿਸਾਨਾਂ ਦੇ ਸਮਰਥਨ ‘ਚ ਜੁਟੇ ਹੋਏ ਹਨ । ਪੰਜਾਬੀ ਗਾਇਕ ਅਤੇ ਅਦਾਕਾਰ ਰਘਬੀਰ ਬੋਲੀ ਨੇ ਕਿਸਾਨਾਂ ਬਾਰੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਸਾਨਾਂ ਦਾ ਸਮਰਥਨ ਕੀਤਾ ਹੈ ।
Advertisment
raghbir raghbir ਇਸ ਦੇ ਨਾਲ ਹੀ ਲਿਖਿਆ ‘ਰੇਆਂ ਦੀਆਂ ਬੋਰੀਆਂ, ਮੋਢਿਆਂ ‘ਤੇ ਢੋਹੀਆਂ ਨੇ, ਸਾਡੇ ਪਾਟੇ ਝੱਗੇ ਥੋਡੇ ਮੋਢਿਆ ‘ਤੇ ਲੋਈਆਂ ਨੇ । ਹਥਿਆਰ ਸਾਡਾ ਬਣ ਗਈਆਂ, ਦਾਤੀਆਂ ਤੇ ਕਹੀਆਂ ਜੇ, ਔਖਾ ਹੋਜੂ ਖੇਤਾਂ ‘ਚ, ਬੰਦੂਕਾਂ ਬੀਜ ਲਈਆਂ ਜੇ’। ਹੋਰ ਪੜ੍ਹੋ : ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰ ਵਿਸ਼ਾਲ ਆਨੰਦ ਦਾ ਦਿਹਾਂਤ neeru neeru
Advertisment
ਰਘਬੀਰ ਬੋਲੀ ਵੱਲੋਂ ਲਿਖੀਆਂ ਗਈਆਂ ਇਨ੍ਹਾਂ ਸਤਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਰਘਬੀਰ ਬੋਲੀ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਨੀਰੂ ਬਾਜਵਾ ਅਤੇ ਕਰਮਜੀਤ ਅਨਮੋਲ ਸਣੇ ਕਈ ਕਲਾਕਾਰਾਂ ਨੇ ਸਾਂਝਾ ਕੀਤਾ ਹੈ । Karamjit-Anmol Karamjit-Anmol ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਪੰਜਾਬੀ ਕਲਾਕਾਰਾਂ ਜਿਸ ‘ਚ ਹਰਭਜਨ ਮਾਨ,ਹਰਫ ਚੀਮਾ, ਰਣਜੀਤ ਬਾਵਾ, ਜੱਸ ਬਾਜਵਾ ਸਣੇ ਕਈ ਕਲਾਕਾਰਾਂ ਨੇ ਖੇਤੀ ਬਿੱਲਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਸਮਰਥਨ ‘ਚ ਧਰਨਾ ਦਿੱਤਾ ਸੀ ਅਤੇ ਲਗਾਤਾਰ ਇਹ ਕਲਾਕਾਰ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਨਾਲ ਡਟੇ ਹੋਏ ਹਨ ।
 
#neeru-bajwa #raghveer-boli #farmer #karamjitanmol #dharna
Advertisment

Stay updated with the latest news headlines.

Follow us:
Advertisment
Advertisment
Latest Stories
Advertisment