ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਜਤਾਇਆ ਦੁੱਖ ,ਲਿਖੇ ਭਾਵੁਕ ਸੁਨੇਹੇ

written by Shaminder | September 30, 2019

ਸੰਦੀਪ ਸਿੰਘ ਧਾਲੀਵਾਲ ਜਿਨ੍ਹਾਂ ਦੀ ਕਿ ਪਿਛਲੇ ਦਿਨੀਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਉਨ੍ਹਾਂ ਦੀ ਇੱਕ ਤਸਵੀਰ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਇਸ ਤਸਵੀਰ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ ,ਰਿਪ ਸੰਦੀਪ ਸਿੰਘ ਧਾਲੀਵਾਲ ਸਰ।ਅਸੀਂ ਕੋਸ਼ਿਸ਼ ਕਰਾਂਗੇ ਜੋ ਵੀ ਧਾਲੀਵਾਲ ਪਰਿਵਾਰ ਲਈ ਕਰ ਸਕੇ ਕਰਾਂਗੇ ਜ਼ਰੂਰ।ਤੁਸੀਂ ਸਾਡੀ ਕਮਿਊਨਿਟੀ ਲਈ ਮਾਣ ਸੀ ਵਾਹਿਗੁਰੂ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ । ਇਸ ਤੋਂ ਇਲਾਵਾ ਗਾਇਕ ਸੁਖਸ਼ਿੰਦਰ ਛਿੰਦਾ ਸਣੇ ਹੋਰਨਾਂ ਕਈ ਗਾਇਕਾਂ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ ।

[embed]https://www.instagram.com/p/B3BThvSB-BD/[/embed]

40 ਸਾਲਾ ਸਿੱਖ ਹੈਰਿਸ ਕਾਉਂਟੀ ਸ਼ੈਰਿਫ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਟਰੈਫਿਕ ਰੋਕਣ ਦੌਰਾਨ ਬੇਰਹਿਮੀ ਨਾਲ ਗੋਲੀਆਂ ਮਾਰੀਆਂ ਗਈਆਂ।

https://www.instagram.com/p/B29QP3cpK4l/

10 ਸਾਲ ਤੋਂ ਪੁਲਿਸ ਵਿੱਚ ਨੌਕਰੀ ਕਰ ਰਹੇ ਸੰਦੀਪ ਧਾਲੀਵਾਲ ਨੇ ਇੱਕ ਗੱਡੀ ਨੂੰ ਰੋਕਿਆ, ਜਿਸ ਵਿੱਚ ਇੱਕ ਔਰਤ ਤੇ ਮਰਦ ਬੈਠੇ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬਾਹਰ ਨਿਕਲ ਕੇ ਬੇਰਹਿਮੀ ਨਾਲ ਘੱਟੋ-ਘੱਟ ਦੋ ਵਾਰ ਗੋਲੀਆਂ ਚਲਾਈਆਂ।

https://www.instagram.com/p/B2ql7BkB5ww/

ਅਧਿਕਾਰੀਆਂ ਮੁਤਾਬਕ ਗੋਲੀ ਚਲਾਉਣ ਵਾਲੇ ਨੂੰ ਨੇੜਲੇ ਸ਼ਾਪਿੰਗ ਸੈਂਟਰ ਵੱਲ ਭੱਜਦਿਆਂ ਦੇਖਿਆ ਗਿਆ ਅਤੇ ਸੰਦੀਪ ਦੇ ਡੈਸ਼ਕੈਮਰੇ 'ਚੋਂ ਦੇਖ ਕੇ ਗੋਲੀਆਂ ਚਲਾਉਣ ਵਾਲੇ ਦੀ ਪਛਾਣ ਕਰ ਲਈ ਗਈ ਸੀ।

You may also like