Advertisment

ਇਸ ਤਸਵੀਰ 'ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ,ਤਸਵੀਰ ਹੋ ਰਹੀ ਵਾਇਰਲ  

author-image
By Shaminder
New Update
ਇਸ ਤਸਵੀਰ 'ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ,ਤਸਵੀਰ ਹੋ ਰਹੀ ਵਾਇਰਲ  
Advertisment
ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ 'ਚ ਪੰਜਾਬ ਦੇ ਕਈ ਸਟਾਰ ਤੇ ਗਾਇਕ ਨਜ਼ਰ ਆ ਰਹੇ ਹਨ ।ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਡੈਡੀ ਕੂਲ ਮੁੰਡੇ ਫੂਲ ਦੀ ਪ੍ਰਮੋਸ਼ਨ ਦੇ ਸਮੇਂ ਦਾ ਹੈ । ਇਸ ਤਸਵੀਰ 'ਚ ਜੱਸੀ ਗਿੱਲ,ਬੱਬਲ ਰਾਏ,ਪ੍ਰਭ ਗਿੱਲ ,ਗੁਰੂ ਰੰਧਾਵਾ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ । ਇਨ੍ਹਾਂ ਸਾਰੇ ਕਲਾਕਾਰਾਂ ਦੀ ਲੁੱਕ ਨੂੰ ਵੇਖ ਕੇ ਤੁਹਾਨੂੰ ਇਨ੍ਹਾਂ ਦਾ ਅੰਦਾਜ਼ਾ ਤੱਕ ਲਗਾਉਣਾ ਔਖਾ ਹੋ ਜਾਵੇਗਾ । ਹੋਰ ਵੇਖੋ :ਇਸ ਕਿਊਟ ਬੱਚੀ ਨਾਲ ਜੱਸੀ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Advertisment
https://www.instagram.com/p/ByK7KeygnCk/ ਕੁਝ ਚਿਰ ਪਹਿਲਾਂ ਦੀ ਇਸ ਤਸਵੀਰ 'ਚ ਚੋਟੀ ਦੇ ਕਲਾਕਾਰ ਦਿਖਾਈ ਦੇ ਰਹੇ ਨੇ । ਇਨ੍ਹਾਂ ਵਿੱਚੋਂ ਜੱਸੀ ਗਿੱਲ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਦੇ ਤੌਰ 'ਤੇ ਵਧੀਆ ਮੁਕਾਮ ਹਾਸਲ ਕਰ ਚੁੱਕੇ ਨੇ ਅਤੇ ਉਹ ਪੰਜਾਬੀ ਇੰਡਸਟਰੀ  ਲਈ ਲਗਾਤਾਰ ਗੀਤ ਗਾ ਰਹੇ ਨੇ ਅਤੇ ਫ਼ਿਲਮਾਂ 'ਚ ਵੀ ਲਗਾਤਾਰ ਕੰਮ ਕਰ ਰਹੇ ਹਨ । https://www.instagram.com/p/BysM3KChDWv/ ਇਸ ਤੋਂ ਇਲਾਵਾ ਗੁਰੂ ਰੰਧਾਵਾ ਗਾਇਕੀ 'ਚ ਕੌਮਾਂਤਰੀ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕੇ ਹਨ ਅਤੇ ਗੱਲ ਜੇ ਬੱਬਲ ਰਾਏ ਦੀ ਕਰੀਏ ਤਾਂ ਬੱਬਲ ਰਾਏ ਵੀ ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਨਾਂਅ ਕਮਾ ਰਹੇ ਹਨ । ਇਨ੍ਹਾਂ ਸਾਰੇ ਕਲਾਕਾਰਾਂ ਦੀ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ । https://www.instagram.com/p/BysVGrxHgwq/
Advertisment

Stay updated with the latest news headlines.

Follow us:
Advertisment
Advertisment
Latest Stories
Advertisment