ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੀ ਨਜ਼ਰ ਆਵੇਗੀ 'ਅਰਦਾਸ ਕਰਾਂ', ਦੂਜਾ ਚੈਪਟਰ ਰਿਲੀਜ਼

written by Aaseen Khan | July 09, 2019

ਪੰਜਾਬੀ ਸਿਨੇਮਾ ਦਾ ਵਧਦਾ ਮਿਆਰ ਹੁਣ ਅਜਿਹੀਆਂ ਫ਼ਿਲਮਾਂ ਬਨਾਉਣ ਦੀ ਖੁੱਲ੍ਹ ਦੇ ਰਿਹਾ ਹੈ ਜਿਨ੍ਹਾਂ 'ਚ ਸਮਾਜ ਦੀਆਂ ਮੁੱਢਲੀਆਂ ਲੋੜਾਂ ਦੀ ਅਵਾਜ਼ ਨੂੰ ਵੀ ਬੁਲੰਦ ਕੀਤਾ ਜਾ ਸਕੇ। ਅਜਿਹੀ ਹੀ ਫ੍ਰੈਂਚਾਇਜ਼ੀ ਹੈ ਅਰਦਾਸ ਜਿਸ ਦਾ ਦੂਜਾ ਭਾਗ ਅਰਦਾਸ ਕਰਾਂ ਦਾ ਦੂਸਰਾ ਚੈਪਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦਈਏ ਫ਼ਿਲਮ ਦਾ ਟਰੇਲਰ ਰਿਲੀਜ਼ ਨਹੀਂ ਕੀਤਾ ਗਿਆ ਹੈ ਸਗੋਂ ਚੈਪਟਰ ਰਿਲੀਜ਼ ਕੀਤੇ ਜਾ ਰਹੇ ਹਨ ਜਿੰਨ੍ਹਾਂ 'ਚ ਫ਼ਿਲਮ ਦੇ ਵੱਖ ਵੱਖ ਕਿਰਦਾਰ ਅਤੇ ਜ਼ਿੰਦਗੀ ਦੇ ਵੱਖ ਵੱਖ ਰੰਗ ਦਿਖਾਏ ਜਾ ਰਹੇ ਹਨ। ਅਜਿਹਾ ਹੀ ਅਰਦਾਸ ਕਰਾਂ ਫ਼ਿਲਮ ਦਾ ਦੂਜਾ ਚੈਪਟਰ ਹੈ ਜਿਸ 'ਚ ਦਰਸਾਇਆ ਗਿਆ ਹੈ ਕਿ ਧਰਮ ਭਾਵੇਂ ਕੋਈ ਵੀ ਹੋਵੇ ਪਰ ਅੱਜ ਹਰ ਵਿਅਕਤੀ ਦੀ ਹਲਾਤ ਇੱਕੋ ਜਿਹੇ ਹਨ। ਇਹ ਫ਼ਿਲਮ 19 ਜੁਲਾਈ ਰਿਲੀਜ਼ ਹੋਣ ਵਾਲੀ ਹੈ ਜਿਸ ਨੂੰ ਗਿੱਪੀ ਗਰੇਵਾਲ ਵੱਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਪਹਿਲੇ ਚੈਪਟਰ ਤੋਂ ਬਾਅਦ ਹੁਣ ਇਹ ਦੂਜਾ ਚੈਪਟਰ ਵੀ ਸ਼ਾਨਦਾਰ ਹੈ ਜਿਹੜਾ ਫ਼ਿਲਮ ਲਈ ਉਤਸੁਕਤਾ ਨੂੰ ਹੋਰ ਵੀ ਵਧਾਉਂਦਾ ਹੈ। ਹੋਰ ਵੇਖੋ : 300 ਤੋਂ ਵੱਧ ਗਾਣਿਆਂ ਦੀਆਂ ਵੀਡੀਓਜ਼ ਡਾਇਰੈਕਟ ਕਰਨ ਤੋਂ ਬਾਅਦ 'ਸੁੱਖ ਸੰਘੇੜਾ' ਫ਼ਿਲਮੀ ਦੁਨੀਆਂ 'ਚ ਕਰਨ ਜਾ ਰਹੇ ਨੇ ਡੈਬਿਊ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਯੋਗਰਾਜ ਸਿੰਘ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਨਾਂ ਵੱਲੋਂ ਮਿਲ ਕੇ ਇਸ ਫ਼ਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ।

0 Comments
0

You may also like