ਹੱਸ ਹੱਸ ਕੇ ਢਿੱਡ ‘ਚ ਪੀੜਾਂ ਪਾਉਣ ਵਾਲੀ ਫਿਲਮ ‘ਭੱਜੋ ਵੀਰੋ ਵੇ’, ਦੇਖੋ ਵੀਡੀਓ

Written by  Lajwinder kaur   |  November 28th 2018 06:53 AM  |  Updated: November 28th 2018 06:53 AM

ਹੱਸ ਹੱਸ ਕੇ ਢਿੱਡ ‘ਚ ਪੀੜਾਂ ਪਾਉਣ ਵਾਲੀ ਫਿਲਮ ‘ਭੱਜੋ ਵੀਰੋ ਵੇ’, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਚ 'ਅੰਗਰੇਜ਼', 'ਲਵ ਪੰਜਾਬ', 'ਲਾਹੌਰੀਏ', 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਕੋਈ ਹੋਰ ਸਫ਼ਲ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ ਪਾਉਣ ਵਾਲਾ ਬੈਨਰ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਹੁਣ ਆਪਣੀ ਨਵਾਂ ਪ੍ਰੋਜੈਕਟ ‘ਭੱਜੋ ਵੀਰੋ ਵੇ’ ਲੈ ਕੇ ਆ ਰਿਹਾ ਹੈ। ਹਾਂ ਜੀ ਗੱਲ ਕਰ ਰਹੇ ਹਾਂ ਨਵੀਂ ਪੰਜਾਬੀ ਮੂਵੀ ‘ਭੱਜੋ ਵੀਰੋ ਵੇ’ ਦੀ ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਤੇ ਇਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।punjabi movie bhajjo veero ve official trailer out now  ਹੋਰ ਪੜ੍ਹੋ: ਫੇਸਬੁੱਕ ਨਾਲ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਵੱਲੋਂ ਮਿਲਾਇਆ ਗਿਆ ਵੱਡੇ ਇਵੈਂਟ ਲਈ ਹੱਥ

ਫਿਲਮ ਦਾ ਟ੍ਰੇਲਰ ਬਹੁਤ ਵਧੀਆ ਬਣਾ ਗਿਆ ਹੈ ਜਿਸ ‘ਚ ਕਾਮੇਡੀ ਦੇ ਨਾਲ ਨਾਲ ਪਿਆਰ ਦੇ ਰਿਸ਼ਤਿਆਂ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਇਹ ਕਹਾਣੀ ਉਹਨਾਂ ਮਰਦਾਂ ਬਾਰੇ ਹੈ ਜਿਹਨਾਂ ਦਾ ਵਿਆਹ ਨਹੀਂ ਹੋ ਪਾਇਆ ਤੇ ਉਹਨਾਂ ਦਾ ਔਰਤਾਂ ਬਾਰੇ ਕੀ ਨਜ਼ਰਿਆ ਹੈ ਤੇ ਉਸ ਪਹਿਲੂ ਨੂੰ ਬਹੁਤ ਹੀ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ। ਇਹ ਮੂਵੀ ਇੱਕ ਕਾਮੇਡੀ ਦੇ ਨਾਲ ਨਾਲ ਪਰਿਵਾਰ ਦੇ ਪਿਆਰ ਨੂੰ ਦਰਸਾਉਣ ਵਾਲੀ ਕਹਾਣੀ ਹੈ। ਜੇ ਗੱਲ ਕਰੀਏ ਅੰਬਰਦੀਪ ਸਿੰਘ ਦੀ ਤਾਂ ਇਸ ਤੋਂ ਪਹਿਲਾ ਉਹ ਬਤੌਰ ਹੀਰੋ 'ਲੌਂਗ ਲਾਚੀ' ਚ ਨਜ਼ਰ ਆਏ ਸਨ।

punjabi movie bhajjo veero ve official trailer out now

ਹੋਰ ਪੜ੍ਹੋ: ‘ਮਿਸਟਰ ਪੰਜਾਬ 2018’ ਸ਼ੋਅ ਪਹੁੰਚਿਆ ਆਖਰੀ ਪੜਾਅ ‘ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ 

ਇਸ ਫ਼ਿਲਮ ਵਿੱਚ ਕਹਾਣੀ ਲੇਖਕ, ਨਿਰਦੇਸ਼ਕ ਅੰਬਰਦੀਪ ਸਿੰਘ ਨੇ ਖੁਦ ਕੀਤਾ ਹੈ ਤੇ ਨਾਲ ਹੀ ਉਹ ਫਿਲਮ ਦੇ ਲੀਡ ਰੋਲ ਵੀ ਨਿਭਾ ਰਹੇ ਹਨ। ਉਨਾਂ ਨਾਲ ਹੀਰੋਇਨ ਦੀ ਭੂਮਿਕਾ 'ਚ ਸਿੰਮੀ ਚਾਹਲ ਨਜ਼ਰ ਆਵੇਗੀ। ਜੋ ਪਹਿਲਾਂ ਵੀ ਬਹੁਤ ਸਾਰੀ ਹਿੱਟ ਫਿਲਮਾਂ ਚ ਕੰਮ ਕਰ ਚੁੱਕੇ ਹਨ।Simi Chahal Punjabi Actress

 

 

ਸਿੰਮੀ ਨੇ ਅਪਣੇ ਸੋਸ਼ਲ ਅਕਾਊਂਟ ਤੋ ਵੀ ਅਪਣੀ ਮੂਵੀ ਦਾ ਟ੍ਰੇਲਰ ਦੇ ਰਿਲੀਜ਼ ਬਾਰੇ ਲਿਖਿਆ ਹੈ ਤੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ।

https://www.instagram.com/p/BqtWPS-A8OU/

ਫ਼ਿਲਮ ਵਿਚ ਅੰਬਰਦੀਪ ਤੇ ਸਿੰਮੀ ਚਾਹਲ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਨਾਮੀ ਸਿਤਾਰੇ ਗੁੱਗੂ ਗਿੱਲ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ,  ਸੁਖਵਿੰਦਰ ਰਾਜ ਅਤੇ ਬਲਵਿੰਦਰ ਬੁਲਟ ਆਦਿ ਕਲਾਕਾਰ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੇ ਗਾਣਿਆਂ ਨੂੰ ਜਤਿੰਦਰ ਸ਼ਾਹ ਵੱਲੋਂ ਕੰਪੋਸ ਕੀਤਾ ਗਿਆ ਹੈ ਤੇ ਗਾਣਿਆਂ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ , ਸੁਖਜਿੰਦਰ ਸ਼ਿੰਦਾ , ਗੁਰਸ਼ਬਦ , ਗੁਰਪ੍ਰੀਤ ਤੇ ਬਿਰ ਸਿੰਘ ਨੇ। ਇਹ ਫਿਲਮ ਰੇਥਮ ਬੋਇਜ਼’ ਦੇ ਬੈਨਰ ਹੇਠ 14 ਦਸੰਬਰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ।

https://www.youtube.com/watch?v=5aOjD97QO1M

-Ptc Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network