ਪੰਜਾਬੀ ਫ਼ਿਲਮ ‘ਭਾਖੜਾ ਮੈਂ ਤੇ ਤੂੰ’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

Written by  Lajwinder kaur   |  May 13th 2019 04:20 PM  |  Updated: May 13th 2019 04:20 PM

ਪੰਜਾਬੀ ਫ਼ਿਲਮ ‘ਭਾਖੜਾ ਮੈਂ ਤੇ ਤੂੰ’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

ਪੰਜਾਬੀ ਇੰਡਸਟਰੀ ਦੀ ਇੱਕ ਹੋਰ ਫ਼ਿਲਮ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਵਾਲੀ ਹੈ। ਗੱਲ ਕਰਦੇ ਹਾਂ ਪੰਜਾਬ ਦੀਆਂ ਰਗਾਂ ‘ਚ ਦੌੜਣ ਵਾਲੇ ਪਾਣੀ ਸਰੋਤ ਭਾਖੜਾ ਦੀ। ਜੀ ਹਾਂ ਭਾਖੜਾ ਉੱਤੇ ਫ਼ਿਲਮ ਬਣਾਈ ਹੈ, ਜਿਸ ਦਾ ਨਾਮ ‘ਭਾਖੜਾ ਮੈਂ ਤੇ ਤੂੰ’ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ਵੀਤ ਬਲਜੀਤ ਨਜ਼ਰ ਆਉਣਗੇ। ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਨੇ ਜਿੰਨ੍ਹਾਂ ਦੀ ਕਲਮ ‘ਚੋਂ ਨਿਕਲੇ ਗੀਤ ਵੱਡੇ-ਵੱਡੇ ਗਾਇਕ ਗਾ ਚੁੱਕੇ ਹਨ ਅਤੇ ਗਾਉਂਦੇ ਹਨ। ਉਹ ਫ਼ਿਲਮ ‘ਲੌਂਗ ਲਾਚੀ’ ‘ਚ ਛੋਟਾ ਜਿਹਾ ਕਿਰਦਾਰ ਦੀ ਛਾਪ ਛੱਡ ਚੁੱਕੇ ਹਨ। ਇਸ ਵਾਰ ਉਹ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।

View this post on Instagram

 

Baba ji kirpa nal apni movie da 1st poster coming soon #AgeaTeraVeetKudde

A post shared by Veet Kaonke (@veetbaljit_) on

ਹੋਰ ਵੇਖੋ:‘ਜੋਰਾ-ਦੂਜਾ ਅਧਿਆਇ’ ਦਾ ਸ਼ੂਟ ਹੋਇਆ ਸ਼ੁਰੂ, ਫ਼ਿਲਮ ‘ਚ ਦੀਪ ਸਿੱਧੂ ਦਾ ਸਾਥ ਦੇਣਗੇ ਇਹ ਨਵੇਂ ਚਿਹਰੇ

ਫ਼ਿਲਮ ਦੇ ਸ਼ੂਟ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਵਾਰ ਫ਼ਿਲਮ ਦਾ ਪਹਿਲਾ ਪੋਸਟਰ ਸਾਹਮਣੇ ਆਇਆ ਹੈ। ਜਿਸ ‘ਚ ਭਾਖੜਾ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਫ਼ਿਲਮ ਚ ਸਰੋਤਿਆਂ ਨੂੰ ਵੱਖਰਾ ਹੀ ਵਿਸ਼ਾ ਦੇਖਣ ਨੂੰ ਮਿਲੇਗਾ।

View this post on Instagram

 

#bhakhra #comingsoon‼️ in 2019 . @veetbaljit_ 22 nal . ਭਾਖੜਾ ਮੈ ਤੇ ਤੂੰ

A post shared by deepak niaz (@deepakniaz) on

‘ਭਾਖੜਾ ਮੈਂ ਤੇ ਤੂੰ’ ਨੂੰ ਡਾਇਰੈਕਟਰ ਰਾਜੀਵ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵੀਤ ਬਲਜੀਤ ਨੇ ਲਿਖੀ ਹੈ ਤੇ  ‘ਪੂਣੀਆ ਪ੍ਰੋਡਕਸ਼ਨ ਅਤੇ ਸਟੇਟ ਸਟੂਡੀਓ’ ਦੇ ਬੈਨਰ ਹੇਠ ਬਣਾਈ ਗਈ ਹੈ। ਇਸ ਫ਼ਿਲਮ ‘ਚ ਫੀਮੇਲ ਲੀਡ ਰੋਲ ਇਰਵਨ ਵੱਲੋਂ ਨਿਭਾਇਆ ਜਾ ਰਿਹਾ ਹੈ। ਇਸ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਜਿਵੇਂ ਹਾਰਬੀ ਸੰਘਾ, ਮਲਕੀਤ ਰੌਣੀ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਅਤੇ ਦੀਪਕ ਢਿੱਲੋਂ ਆਦਿ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network