Advertisment

ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ

author-image
By Aaseen Khan
New Update
ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ
Advertisment
66 ਵੇਂ ਨੈਸ਼ਨਲ ਫ਼ਿਲਮ ਅਵਾਰਡ 'ਚ ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਹਰਜੀਤਾ ਨੂੰ ਬੈਸਟ ਪੰਜਾਬੀ ਫ਼ਿਲਮ ਦਾ ਖਿਤਾਬ ਹਾਸਿਲ ਹੋਇਆ ਹੈ। ਹਰਜੀਤਾ ਲਈ ਹੀ ਬਾਲ ਕਲਾਕਾਰ ਸਮੀਪ ਸਿੰਘ ਨੂੰ ਬਿਹਤਰੀਨ ਬਾਲ ਕਲਾਕਾਰ ਦੀ ਲਿਸਟ 'ਚ ਨੈਸ਼ਨਲ ਅਵਾਰਡ ਹਾਸਿਲ ਹੋਇਆ ਹੈ। ਦੱਸ ਦਈਏ ਪੰਜਾਬੀ ਸਿਨੇਮਾ 'ਚ 4 ਸਾਲ ਬਾਅਦ ਇਹ ਖ਼ਿਤਾਬ ਕਿਸੇ ਫ਼ਿਲਮ ਦੀ ਝੋਲੀ ਗਿਆ ਹੈ। ਇਸ ਤੋਂ ਪਹਿਲਾਂ 2015 'ਚ ਆਈ ਫ਼ਿਲਮ ਚੌਥੀ ਕੂਟ ਨੂੰ ਇਹ ਸਨਮਾਨ ਮਿਲਿਆ ਸੀ, ਜਿਸ ਨੂੰ ਗੁਰਵਿੰਦਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਸੀ। Punjabi movie Harjeeta got National film award Ammy virk reaction Ammy virk ਉਸ ਤੋਂ ਪਹਿਲਾਂ 2014 ਆਈ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 1984' ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਅਵਾਰਡ ਮਿਲਿਆ ਸੀ। ਇਸ ਫ਼ਿਲਮ ਨੂੰ ਨਿਰਦੇਸ਼ਕ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਸੀ। 1962 ਤੋਂ ਹੁਣ ਤੱਕ ਹਰਜੀਤਾ ਨੈਸ਼ਨਲ ਅਵਾਰਡ ਹਾਸਿਲ ਕਰਨ ਵਾਲੀ 21 ਵੀਂ ਫ਼ਿਲਮ ਬਣੀ ਹੈ। ਐਮੀ ਵਿਰਕ ਨੇ ਵੀ ਆਪਣੀ ਖੁਸ਼ੀ ਸ਼ੋਸ਼ਲ ਮੀਡੀਆ 'ਤੇ ਜਾਰੀ ਕਰਦੇ ਹੋਏ ਕਿਹਾ ਹੈ 'ਵਾਹਿਗੁਰੂ ਜੀ ਅੱਜ ਸਾਨੂੰ ਹਰਜੀਤਾ ਫ਼ਿਲਮ ਲਈ ਬੈਸਟ ਫ਼ਿਲਮਾਂ ਦਾ ਅਵਾਰਡ ਮਿਲਿਆ, ਇਹ ਫ਼ਿਲਮ ਚੱਲੀ ਨਹੀਂ ਸੀ ਪੰਜਾਬ 'ਚ..ਪਤਾ ਨਹੀਂ ਕਿਉਂ ? ਪਰ ਇਸ ਫ਼ਿਲਮ ਦੇ ਲਈ ਮੈਂ ਪੂਰੇ ਦੋ ਸਾਲ ਮਿਹਨਤ ਕੀਤੀ ਸੀ। ਇਸ ਫ਼ਿਲਮ ਨੇ ਮੈਨੂੰ ਮਿਹਨਤ ਕਰਨਾ ਸਿਖਾਇਆ.. ਪਰ ਅੱਜ ਸਾਨੂੰ ਨੈਸ਼ਨਲ ਅਵਾਰਡ ਮਿਲਿਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ...ਸਰਬੱਤ ਦਾ ਭਲਾ'।
Advertisment
Punjabi movie Harjeeta got National film award Ammy virk reaction Ammy virk ਐਮੀ ਵਿਰਕ ਨੇ ਇਸ ਫ਼ਿਲਮ ਲਈ ਆਪਣੇ ਆਪ ਨੂੰ ਹਰਜੀਤ ਸਿੰਘ ਦੇ ਕਿਰਦਾਰ 'ਚ ਢਾਲਣ ਲਈ ਬਿਲਕੁਲ ਬਦਲ ਲਿਆ ਸੀ। ਉਹਨਾਂ ਨੇ ਫ਼ਿਲਮ ਲਈ 15 ਕਿੱਲੋ ਵਜ਼ਨ ਵੀ ਘੱਟ ਕੀਤਾ ਸੀ। ਹੋਰ ਵੇਖੋ : ਆਯੁਸ਼ਮਾਨ ਖੁਰਾਣਾ ਤੇ ਵਿੱਕੀ ਕੌਸ਼ਲ ਨੂੰ ਇਹਨਾਂ ਫ਼ਿਲਮਾਂ ਲਈ ਮਿਲਿਆ ਨੈਸ਼ਨਲ ਐਵਾਰਡ   Punjabi movie Harjeeta got National film award Ammy virk reaction Ammy virk ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੀ ਸੀ ਜਿਹੜੀ ਭਾਰਤ ਵੱਲੋਂ ਜਿੱਤੇ ਜੂਨੀਅਰ ਵਰਲਡ ਕੱਪ ਦੇ ਹੀਰੋ ਖਿਡਾਰੀ ਹਰਜੀਤ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਸੀ। ਬਾਕਸ ਆਫ਼ਿਸ 'ਤੇ ਇਹ ਫ਼ਿਲਮ ਕੁਝ ਖਾਸ ਪ੍ਰਦਰਸ਼ਨ ਨਹੀਂ ਦਿਖਾ ਸਕੀ ਸੀ। ਪਰ ਹੁਣ ਫ਼ਿਲਮ ਨੂੰ ਮਿਲੀ ਇਸ ਉਪਲਬਧੀ ਨੇ ਦਰਸਾ ਦਿੱਤਾ ਹੈ ਕਿ ਜੋ ਫ਼ਿਲਮ ਕਮਰਸ਼ੀਅਲ ਕਾਮਯਾਬ ਨਹੀਂ ਹੁੰਦੀ ਜ਼ਰੂਰੀ ਨਹੀਂ ਕਿ ਉਹ ਚੰਗੀ ਨਾ ਹੋਵੇ। ਕਈ ਵਾਰ ਚੰਗੀਆਂ ਫ਼ਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਕਰ ਪਾਉਂਦੀਆਂ।
Advertisment

Stay updated with the latest news headlines.

Follow us:
Advertisment
Advertisment
Latest Stories
Advertisment